ਅਜਿਹਾ ਮੰਦਿਰ ਜਿੱਥੇ ਮੁਸਲਿਮ ਮਰਦ-ਔਰਤਾਂ ਵੀ ਨਤਮਸਤਕ ਹੁੰਦੇ ਨੇ, ਕਾਰਨ ਜਾਣ ਕੇ ਤੁਸੀਂ ਵੀ ਚੌਂਕ ਜਾਓਗੇ

By  Jasmeet Singh March 28th 2022 04:08 PM

ਹੈਦਰਾਬਾਦ, 28 ਮਾਰਚ 2022: ਆਂਧਰਾ ਪ੍ਰਦੇਸ਼ ਦਾ ਕਡਪਾ ਸ਼ਹਿਰ ਸਦੀਆਂ ਤੋਂ ਹਿੰਦੂ-ਮੁਸਲਿਮ ਭਾਈਚਾਰੇ ਦੀ ਮਿਸਾਲ ਪੇਸ਼ ਕਰਦਾ ਆ ਰਿਹਾ ਹੈ। ਤੇਲਗੂ ਨਵੇਂ ਸਾਲ ਦੇ ਉਗਾਦੀ ਦੇ ਮੌਕੇ 'ਤੇ ਮੁਸਲਮਾਨ ਇੱਥੇ ਸ਼੍ਰੀ ਲਕਸ਼ਮੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਦਰਸ਼ਨ ਕਰਦੇ ਹਨ। ਜਿਥੇ ਬੁਰਕਾ ਪਹਿਨਣ ਵਾਲੀਆਂ ਮੁਸਲਿਮ ਔਰਤਾਂ ਆਸ਼ੀਰਵਾਦ ਮੰਗਦੀਆਂ ਹਨ, ਆਰਤੀ ਵਿੱਚ ਸ਼ਾਮਲ ਹੁੰਦੀਆਂ ਹਨ। ਹਰ ਸਾਲ ਉਗਾਦੀ ਦੇ ਮੌਕੇ 'ਤੇ ਵੱਡੀ ਗਿਣਤੀ 'ਚ ਮੁਸਲਮਾਨ ਇੱਥੇ ਆਉਂਦੇ ਹਨ ਅਤੇ ਭਗਵਾਨ ਬਾਲਾਜੀ ਨੂੰ ਰਵਾਇਤੀ ਤਰੀਕੇ ਨਾਲ ਪ੍ਰਸ਼ਾਦ ਚੜ੍ਹਾ ਕੇ ਪੂਜਾ 'ਚ ਹਿੱਸਾ ਲੈਂਦੇ ਹਨ। ਇਹ ਵੀ ਪੜ੍ਹੋ: ਨਾਜਾਇਜ਼ ਸਬੰਧਾਂ ਨੇ ਕਰਵਾਇਆ ਕਾਰਾ; ਭਾਬੀ ਨਾਲ ਰੱਲ ਕੀਤਾ ਵਹੁਟੀ ਦਾ ਕਤਲ ਇਹ ਪਰੰਪਰਾ ਲਗਭਗ 350 ਸਾਲ ਪਹਿਲਾਂ ਸ਼ੁਰੂ ਹੋਈ ਸੀ ਜਦੋਂ ਨੇੜਲੇ ਸ਼ਹਿਰ ਕਡਪਾ ਦੀ ਸਥਾਪਨਾ ਗੋਲਕੁੰਡਾ ਰਾਜਿਆਂ ਦੇ ਇੱਕ ਸਰਦਾਰ ਨੇਕਨਾਮ ਖਾਨ ਦੁਆਰਾ ਕੀਤੀ ਗਈ ਸੀ। ਪਰ ਦੇਉਨੀ ਕਡਪਾ ਮੰਦਰ ਨਾਲ ਮੁਸਲਮਾਨਾਂ ਨੂੰ ਜੋੜਨ ਵਾਲੀ ਲੋਕ-ਕਥਾ ਘੱਟੋ-ਘੱਟ 800 ਤੋਂ 900 ਸਾਲ ਪੁਰਾਣੀ ਹੈ। ਤਿਰੁਮਾਲਾ ਤਿਰੂਪਤੀ ਦੇਵਸਥਾਨਮ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਇੱਕ ਕਥਾ ਦਾ ਜ਼ਿਕਰ ਹੈ ਕਿ ਭਗਵਾਨ ਵੈਂਕਟੇਸ਼ਵਰ ਨੇ ਇੱਕ ਅੰਤਰ-ਧਾਰਮਿਕ ਸਮਾਗਮ ਵਿੱਚ ਆਪਣੀ ਇੱਕ ਪਤਨੀ, ਬੀਬੀ ਨਨਚਾਰੀ ਨਾਲ ਵਿਆਹ ਕੀਤਾ ਸੀ, ਜਿਸ ਨਾਲ ਕੁੱਡਪਾਹ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਨਜ਼ਦੀਕੀ ਸਬੰਧ ਸਥਾਪਿਤ ਹੋਏ ਸਨ। ਇਹ ਵੀ ਪੜ੍ਹੋ: ਹੁਣ ਫੋਨ 'ਤੇ ਸੁਣਨ ਵਾਲੀ ਕੋਰੋਨਾ ਮੈਸੇਜ ਦੀ 'ਕਾਲਰ ਟਿਊਨ' ਤੋਂ ਜਲਦ ਮਿਲੇਗਾ ਛੁਟਕਾਰਾ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਮੁੱਖ ਪੁਜਾਰੀ ਮੁਤਾਬਕ ਖੇਤਰ ਦੇ ਮੁਸਲਮਾਨਾਂ ਲਈ ਭਗਵਾਨ ਵੈਂਕਟੇਸ਼ਵਰ ਉਨ੍ਹਾਂ ਦੇ ਜਵਾਈ ਹਨ। ਉਨ੍ਹਾਂ ਦੀ ਇੱਕ ਪਤਨੀ ਬੀਬੀ ਨਨਚਾਰੀ ਅਸਲ 'ਚ ਮੁਸਲਮਾਨ ਰਾਜਕੁਮਾਰੀ ਬੀਬੀ ਨਨਚਾਰਮਾ ਹੈ। ਚਿਤੂਰ ਜ਼ਿਲ੍ਹੇ ਦੇ ਮਦਨਪੱਲੇ ਵਿਖੇ ਸ਼੍ਰੀ ਪ੍ਰਸੰਨਾ ਵੈਂਕਟੇਸ਼ਵਰ ਸਵਾਮੀ ਮੰਦਰ ਅਤੇ ਮਦਨਪੱਲੇ ਦੇ ਨੇੜੇ ਗੱਟੂ ਅਤੇ ਕੋਠਾਵਰੀਪੱਲੇ ਦੇ ਮੰਦਰ ਵੀ ਮੁਸਲਿਮ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੇ ਹਨ। -PTC News

Related Post