ਟ੍ਰੈਫਿਕ ਬਾਰੇ ਜਾਗਰੂਕ ਕਰਨ ਦਾ ਅਨੋਖਾ ਤਰੀਕਾ ; ਦਲੇਰ ਮਹਿੰਦੀ ਦਾ ਗਾਣਾ ਗਾ ਕੇ ਪੁਲਿਸ ਮੁਲਾਜ਼ਮ ਕਰ ਰਿਹੈ ਸੁਚੇਤ
ਚੰਡੀਗੜ੍ਹ : ਪੁਲਿਸ ਨਾ ਸਿਰਫ਼ ਸੜਕ 'ਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੀ ਹੈ, ਇਸਦੇ ਨਾਲ ਹੀ ਉਹ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਜਾਗਰੂਕਤਾ ਮੁਹਿੰਮ ਵੀ ਚਲਾਉਂਦੀ ਹੈ ਤਾਂ ਜੋ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਇਸ ਦੇ ਬਾਵਜੂਦ ਕੁਝ ਲੋਕ ਨਿਯਮਾਂ ਦੀ ਅਣਦੇਖੀ ਕਰਦੇ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ 'ਤੇ ਹਰ ਰੋਜ਼ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਪੁਲਿਸ ਨਵੇਂ-ਨਵੇਂ ਅਤੇ ਅਨੋਖੇ ਤਰੀਕਿਆਂ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਪੁਲਿਸ ਮੁਲਾਜ਼ਮ ਗਾਇਕ ਦਲੇਰ ਮਹਿੰਦੀ ਦਾ ਮਸ਼ਹੂਰ ਗੀਤ 'ਬੋਲੋ ਤਾਰਾ ਰਾ ਰਾ' ਗਾ ਕੇ ਲੋਕਾਂ ਨੂੰ ਜਾਗਰੂਕ ਕਰਦਾ ਨਜ਼ਰ ਆ ਰਿਹਾ ਹੈ।
ਇਹੀ ਵੀ ਪੜ੍ਹੋ : ਸੇਵਾਮੁਕਤ ਡੀਜੀਐਮ ਨੇ ਸੀਐਮਡੀ ਬਲਦੇਵ ਸਰਾਂ ਦੇ ਓਐਸਡੀ ਹਰਜੀਤ ਸਿੰਘ 'ਤੇ ਲਗਾਏ ਗੰਭੀਰ ਦੋਸ਼
ਹਾਲ ਹੀ 'ਚ ਇੰਟਰਨੈੱਟ 'ਤੇ ਇਕ ਪੁਲਿਸ ਮੁਲਾਜ਼ਮ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜੋ ਲੋਕਾਂ ਨੂੰ 'ਨੋ ਪਾਰਕਿੰਗ' ਬਾਰੇ ਇਸ ਤਰ੍ਹਾਂ ਜਾਗਰੂਕ ਕਰ ਰਿਹਾ ਹੈ ਕਿ ਜਨਤਾ ਨੂੰ ਯਕੀਨਨ ਸਮਝ ਆਵੇਗਾ ਕਿ ਵਾਹਨ ਸਹੀ ਜਗ੍ਹਾ 'ਤੇ ਪਾਰਕ ਕਰਨਾ ਚਾਹੀਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਵੀਡੀਓ ਨੂੰ ਆਈਪੀਐਸ ਅਧਿਕਾਰੀ ਦੀਪਾਂਸ਼ੂ ਕਾਬਰਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਹੈ। ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਬੋਲੋ ਤਾਰਾ ਰਾਰਾ...'