ਅੰਮ੍ਰਿਤਸਰ 'ਚ ਦੁਬਾਈ ਤੋਂ ਆਏ ਵਿਅਕਤੀ ਦਾ ਗੋਲੀਆ ਮਾਰ ਕੇ ਕੀਤਾ ਕਤਲ

By  Pardeep Singh June 12th 2022 08:39 AM

ਅੰਮ੍ਰਿਤਸਰ: ਛੇਹਰਟਾ ਦੇ ਪਿੰਡ ਕਾਲੇ ਵਿੱਚ ਹਰਵਿੰਦਰ ਸਿੰਘ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਵਿਅਕਤੀ 10 ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀ।  ਹਰਵਿੰਦਰ ਸਿੰਘ ਦੀ ਉਮਰ 35 ਸਾਲ ਦੀ ਦੱਸੀ ਜਾ ਰਾਹੀ ਹੈ।  ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਆਪਣੀ ਪਤਨੀ ਸਮੇਤ ਸਵੇਰੇ 3.30 ਵਜੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਮੋਟਰਸਾਈਕਲ ਤੇ ਰਵਾਨਾ ਹੋਇਆ ਸੀ। ਛੇਹਰਟਾ ਦੇ ਨੇੜੇ 2 ਮੋਟਰਸਾਈਕਲਾਂ ਤੇ ਸਵਾਰ 4 ਲੁਟੇਰਿਆਂ ਵਲੋਂ ਰਸਤਾ ਰੋਕ ਕੇ  ਲੁੱਟ ਖੋਹ ਕੀਤੀ ਗਈ। ਲੁਟੇਰਿਆ ਨੇ ਪਤੀ-ਪਤਨੀ ਕੋਲੋਂ 3 ਮੋਬਾਈਲ ਤੇ ਨਗਦੀ ਖੋਹੀ। ਮਿਲੀ ਜਾਣਕਾਰੀ ਅਨੁਸਾਰ ਜਦੋਂ ਹਰਵਿੰਦਰ ਸਿੰਘ ਨੇ ਲੁਟੇਰਿਆ ਦਾ ਵਿਰੋਧ ਕੀਤਾ ਤਾਂ ਉਸ ਸਮੇਂ ਹੀ ਹਰਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਰਸਤੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆ ਦੀ ਜਾਂਚ ਕਰ ਰਹੀ ਹੈ। ਅਪਡੇਟ ਜਾਰੀ.... ਇਹ ਵੀ  ਪੜ੍ਹੋ:ਰਾਸ਼ਟਰਪਤੀ ਚੋਣ: ਮਮਤਾ ਨੇ ਸੰਭਾਲਿਆ ਮੋਰਚਾ, 15 ਜੂਨ ਨੂੰ ਦਿੱਲੀ 'ਚ ਵਿਰੋਧੀ ਧਿਰ ਦੀ ਅਹਿਮ ਬੈਠਕ -PTC News

Related Post