ਜੇਲ੍ਹ ਸੁਧਾਰ 'ਚ ਵੱਡੀ ਪਹਿਲਕਦਮੀ, ਕੈਦੀਆਂ ਦੀ ਪਰਿਵਾਰਕ ਮੈਂਬਰਾਂ ਨਾਲ ਜੇਲ੍ਹਾਂ ਦੀ ਡਿਓਢੀ ’ਚ ਹੋਇਆ ਕਰੇਗੀ ਮੁਲਾਕਾਤ

By  Pardeep Singh September 15th 2022 07:38 AM

ਪਟਿਆਲਾ : ਪੰਜਾਬ ਸਰਕਾਰ ਨੇ ਜੇਲ੍ਹ ਵਿੱਚ ਸੁਧਾਰ ਕਰਦੇ ਹੋਏ ਇਕ ਹੋਰ ਵੱਡੀ ਪਹਿਲਕਦਮੀ ਕੀਤੀ ਹੈ। ਜੇਲ੍ਹਾਂ ਵਿਚ ਬੰਦ ਕੈਦੀ ਹੁਣ ਸਲਾਖਾਂ ਤੋਂ ਪਾਰ ਆਪਣਿਆਂ ਦਾ ਦੀਦਾਰ ਕਰ ਸਕਣਗੇ। ਜਿਹੜੇ ਚੰਗੇ ਆਚਾਰ ਤੇ ਵਿਹਾਰ ਵਾਲੇ ਕੈਦੀ ਹਨ ਉਨ੍ਹਾਂ ਲਈ ਸਰਕਾਰ ਨੇ ਇਕ ਵਿਸ਼ੇਸ਼ ਉਪਰਾਲਾ ਕੀਤਾ ਹੈ ਕਿ ਉਹ ਹੁਣ ਪਰਿਵਾਰ ਨੂੰ ਜੇਲ੍ਹ ਦੀ ਡਿਓਢੀ ਵਿੱਚ ਮਿਲ ਸਕਿਆ ਕਰਨਗੇ। ਕੈਦੀਆਂ ਦੀਆਂ ਪਰਿਵਾਰਕ ਮਿਲਣੀਆਂ ਕਰਵਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਮਾਂ ਵੀ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦਾ ਇਹ ਪ੍ਰੋਜੈਕਟ ਅੱਜ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਜੇਲ੍ਹ ਵਿਭਾਗ ਵੱਲੋਂ ਕੈਦੀਆਂ ਦੇ ਵਿਹਾਰ ਵਿਚ ਸੁਧਾਰ ਲਿਆਉਣ ਤੇ ਪਰਿਵਾਰਕ ਮਾਹੌਲ ਦੇਣ ਲਈ ਵਿਸ਼ੇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਤਹਿਤ ਜੇਲ੍ਹ ਵਿਚ ਬੰਦ ਹਵਾਲਾਤੀਆਂ, ਲੰਮਾ ਸਮਾਂ ਪੈਰੋਲ ’ਤੇ ਨਾ ਜਾਣ ਵਾਲੇ ਕੈਦੀਆਂ ਅਤੇ ਚੰਗੇ ਵਿਹਾਰ ਵਾਲੇ ਕੈਦੀਆਂ ਦੀ ਉਨ੍ਹਾਂ ਦੇ ਪਰਿਵਾਰ ਨਾਲ ਖੁੱਲ੍ਹੇ ਮਾਹੌਲ ਵਿਚ ਮਿਲਣੀ ਕਰਵਾਈ ਜਾਵੇਗੀ। ਕੈਦੀ ਅਤੇ ਉਸ ਦੇ ਪਰਿਵਾਰ ਦੀ ਮਿਲਣ ਵਿਚਕਾਰ ਸਲਾਖਾਂ ਨਹੀਂ ਹੋਣਗੀਆਂ ਸਗੋਂ ਜੇਲ੍ਹ ਦੀ ਖੁੱਲ੍ਹੀ ਡਿਓਢੀ ਵਿਚ ਬੈਠ ਕੇ ਹੋਵੇਗੀ ਅਤੇ ਸਮਾਂ 20 ਜਾਂ ਸਪੈਸ਼ਲ ਮਨਜੂਰੀ ਨਾਲ ਇਹ ਹੋਰ ਵੀ ਵੱਧ ਸਕਦਾ ਹੈ।ਕੈਦੀ ਦੇ ਪਰਿਵਾਰ ਵਿਚੋਂ ਉਸ ਦੇ ਮਾਤਾ, ਪਿਤਾ, ਪਤਨੀ, ਭੈਣ, ਭਰਾ ਤੇ ਬੱਚਿਆਂ ਵਿਚੋਂ ਕਿਸੇ ਪੰਜ ਮੈਂਬਰਾਂ ਨੂੰ ਇਸ ਮਿਲਣੀ ਵਿਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਟਿਆਲਾ ਸਥਿਤ ਕੇਂਦਰ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਜੇਲ੍ਹ ਵਿਭਾਗ ਵੱਲੋਂ ਚੰਗੀ ਪਹਿਲ ਕੀਤੀ ਜਾ ਰਹੀ ਹੈ। ਮਿਲਣੀਆਂ ਕੈਦੀ ਜਾਂ ਹਵਾਲਾਤੀ ਦੇ ਆਚਾਰ-ਵਿਹਾਰ ਨੂੰ ਦੇਖਣ ਤੋਂ ਬਾਅਦ ਹੀ ਹੋਣਗੀਆਂ, ਇਸ ਲਈ ਕੈਦੀਆਂ ਵਿਚ ਵੱਡੇ ਵੱਧਰ ’ਤੇ ਸੁਧਾਰ ਹੋਵੇਗਾ।ਸੁਪਰਡੈਂਟ ਨੇ ਕਿਹਾ ਕਿ ਪਟਿਆਲਾ ਜੇਲ੍ਹ ਵਿਚ ਵੀ ਮੁਲਾਕਾਤ ਕਰਵਾਈ ਜਾਵੇਗੀ। ਰਿਪੋਰਟ-ਗਗਨਦੀਪ ਅਹੂਜਾ ਇਹ ਵੀ ਪੜ੍ਹੋ;ਸੂਬੇ ਦੇ ਵਿਧਾਇਕਾਂ ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਭ੍ਰਿਸਟਾਚਾਰ ਰੋਕੂ ਕਾਨੂੰਨ ਤਹਿਤ FIR ਦਰਜ -PTC News

Related Post