ਪਾਕਿਸਤਾਨ ਤੋਂ 48 ਸ਼ਰਧਾਲੂਆਂ ਦਾ ਜੱਥਾ ਗੁਰਧਾਮਾਂ ਦੀ ਯਾਤਰਾ ਲਈ ਭਾਰਤ ਪੁੱਜਾ

By  Ravinder Singh April 22nd 2022 04:50 PM -- Updated: April 22nd 2022 05:10 PM

ਅੰਮ੍ਰਿਤਸਰ : ਪਾਕਿਸਤਾਨ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਲੋਕ ਭਾਰਤ ਵਿੱਚ ਗੁਰਧਾਮਾਂ ਦੇ ਦਰਸ਼ਨਾਂ ਲਈ ਉਤਸੁਕ ਰਹਿੰਦੇ ਹਨ। ਇਸ ਤਹਿਤ ਅੱਜ ਭਾਰਤ ਵਿੱਚ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਤੋਂ ਜੱਥਾ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜਾ। ਇਸ ਜਿਥੇ ਵਿੱਚ ਪੇਸ਼ਾਵਰ, ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਲਾਇਲਪੁਰ ਤੋਂ ਸਬੰਧਤ ਸਿੱਖ ਸ਼ਰਧਾਲੂ ਹਨ। ਪਾਕਿਸਤਾਨ ਤੋਂ 48 ਸ਼ਰਧਾਲੂਆਂ ਦਾ ਜੱਥਾ ਗੁਰਧਾਮਾਂ ਦੀ ਯਾਤਰਾ ਲਈ ਭਾਰਤ ਪੁੱਜਾਜਥੇ ਵਿੱਚ ਸ਼ਾਮਿਲ ਸ਼ਰਧਾਲੂ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਇਆ। ਜਿਥੇ ਉਨ੍ਹਾਂ ਦਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇਕ ਮੈਡੀਕਲ ਟੈਸਟ ਵੀ ਕਰਵਾਇਆ ਗਿਆ ਹੈ। ਪਾਕਿਸਤਾਨ ਤੋਂ 48 ਸ਼ਰਧਾਲੂਆਂ ਦਾ ਜੱਥਾ ਗੁਰਧਾਮਾਂ ਦੀ ਯਾਤਰਾ ਲਈ ਭਾਰਤ ਪੁੱਜਾਇਸ ਤੋਂ ਇਲਾਵਾ ਕਸਟਮ ਤੇ ਇਮੀਗ੍ਰੇਸ਼ਨ ਕੀਤਾ ਗਿਆ। ਇਹ ਸਾਰੇ ਸ਼ਰਧਾਲੂ 15 ਦਿਨਾਂ ਦੇ ਵੀਜ਼ੇ ਲਈ ਭਾਰਤ ਆਏ ਹਨ। ਦਰਸ਼ਨ ਕਰਨਗੇ ਤੇ 7 ਮਈ ਨੂੰ ਇਸ ਜਥੇ ਦੀ ਵਾਪਸੀ ਹੋਵੇਗੀ। ਇਸ ਵਿਚਕਾਰ ਇਹ ਸ਼ਰਧਾਲੂ ਦਿੱਲੀ, ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਿੱਲੀ ਵੱਲੋਂ ਬੱਸ ਮੁਹੱਈਆ ਕਰਵਾਈ ਗਈ ਤੇ ਦਿੱਲੀ ਕੁਝ ਦਿਨ ਠਹਿਰਨਗੇ। ਇਸ ਤੋਂ ਬਾਅਦ ਇਹ ਆਨੰਦਪੁਰ ਸਾਹਿਬ ਆਏਗਾ ਤੇ ਬਾਅਦ ਵਿੱਚ ਅੰਮ੍ਰਿਤਸਰ ਵਿਖੇ ਪੁੱਜੇਗਾ। ਇਸ ਤੋਂ ਬਾਅਦ ਇਸ ਜਥੇ ਦੀ ਵਾਪਸੀ ਹੋਵੇਗੀ। ਪਾਕਿਸਤਾਨ ਤੋਂ 48 ਸ਼ਰਧਾਲੂਆਂ ਦਾ ਜੱਥਾ ਗੁਰਧਾਮਾਂ ਦੀ ਯਾਤਰਾ ਲਈ ਭਾਰਤ ਪੁੱਜਾ ਪਾਕਿਸਤਾਨ ਤੋਂ ਆਏ ਸਿੱਖ ਸ਼ਰਧਾਲੂ ਕਾਫੀ ਖ਼ੁਸ਼ ਨਜ਼ਰ ਆ ਰਹੇ ਸਨ। ਸ਼ਰਧਾਲੂਆਂ ਨੇ ਕਿਹਾ ਕਿ ਉਹ ਪਿਆ ਦਾ ਸੁਨੇਹਾ ਲੈ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜੋ ਰਿਸ਼ਤਾ ਭਾਰਤੀ ਸਿੱਖਾਂ ਦਾ ਨਨਕਾਣਾ ਸਾਹਿਬ ਨਾਲ ਹੈ, ਉਹੀ ਰਿਸ਼ਤਾ ਪਾਕਿਸਤਾਨ ਦੇ ਸਿੱਖਾਂ ਦਾ ਸ੍ਰੀ ਹਰਿਮੰਦਰ ਸਾਹਿਬ ਨਾਲ ਹੈ। ਉਨ੍ਹਾਂ ਸਾਰਿਆਂ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦ ਤਾਂਘ ਸੀ ਜੋ ਕਿ ਹੁਣ ਪੂਰੀ ਹੋਣ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ। ਇਹ ਵੀ ਪੜ੍ਹੋ : ਹਰੀਸ਼ ਚੌਧਰੀ ਨੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਦਿੱਤੇ ਸੰਕੇਤ

Related Post