ਲੁਧਿਆਣਾ ਕੇਂਦਰੀ ਜੇਲ੍ਹ 'ਚ ਗੋਲੀਆਂ ਤੇ ਹੈਰੋਇਨ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

By  Pardeep Singh September 20th 2022 04:52 PM -- Updated: September 20th 2022 04:53 PM

ਲੁਧਿਆਣਾ: ਐੱਸ ਟੀ ਐੱਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਕੇਂਦਰੀ ਜੇਲ੍ਹ ਅੰਦਰੋਂ ਬੰਦ ਹਵਾਲਾਤੀ ਕੋਲੋਂ 600 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਪੁਲਿਸ ਮੁਲਾਜ਼ਮ ਜੋ ਏਐਸਆਈ ਦੇ ਅਹੁਦੇ ਉੱਤੇ ਤੈਨਾਤ ਹੈ ਉਸ ਵੱਲੋਂ ਇਕ ਚਾਹ ਵਾਲੇ ਨਾਲ ਮਿਲ ਕੇ ਗਿਰੋਹ ਚਲਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਮੁਲਾਜ਼ਮ ਅਤੇ ਚਾਹ ਵਾਲੇ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਅੰਦਰ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਕ ਸਹਾਇਕ ਥਾਣੇਦਾਰ ਅਤੇ ਇਕ ਚਾਹ ਵਾਲੇ ਨੂੰ ਨੂੰ ਕਾਬੂ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਚਾਹ ਵਾਲੇ ਦਾ ਇੱਕ ਸਾਥੀ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਹਵਾਲਾਤੀ ਕੋਰਟ 'ਚ ਪੇਸ਼ੀ ਲਈ ਆਉਂਦੇ ਸਨ ਤਾਂ ਰਾਜੂ ਚਾਹ ਵਾਲੇ ਦੀ ਮਦਦ ਨਾਲ ਇਹ ਨਸ਼ਾ ਹਵਾਲਾਤੀ ਦੇ ਹੱਥ ਉਹ ਕੇਂਦਰੀ ਜੇਲ੍ਹ ਤੱਕ ਪਹੁੰਚਾਇਆ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਫੜੇ ਗਏ ਉਕਤ ਦੋਸ਼ੀਆਂ ਕੋਲੋਂ ਅੱਗੇ ਦੀ ਪੁੱਛਗਿੱਛ ਜਾਰੀ ਹੈ। ਇਹ ਵੀ ਪੜ੍ਹੋ:ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਸਿੱਖਾਂ 'ਚ ਭਾਰੀ ਰੋਸ: ਸੁਖਬੀਰ ਸਿੰਘ ਬਾਦਲ -PTC News

Related Post