ਬੀਤੀ ਰਾਤ ਰੋਪੜ 'ਚ ਇਕ ਮਾਲ ਗੱਡੀ ਪਲਟੀ, 16 ਡੱਬੇ ਨੁਕਸਾਨੇ, ਜਾਨੀ ਨੁਕਸਾਨ ਤੋਂ ਬਚਾਅ

By  Pardeep Singh April 18th 2022 08:36 AM

ਰੋਪੜ: ਬੀਤੀ ਦੇਰ ਰਾਤ ਰੋਪੜ ਦੇ ਵਿੱਚ ਇਕ ਮਾਲ ਗੱਡੀ ਪਲਟ ਗਈ। ਰੋਪੜ ਥਰਮਲ ਪਲਾਂਟ ਉੱਤੇ ਕੋਲਾ ਉਤਾਰਨ ਤੋ ਬਾਅਦ ਅੰਬਾਲਾ ਵੱਲ ਰਵਾਨਾ ਹੋਈ। ਇਹ ਮਾਲ ਗੱਡੀ ਰੇਲਵੇ ਸ਼ਟੇਸ਼ਨ ਤੋਂ ਕੁੱਝ ਹੀ ਦੂਰੀ ਤੇ ਗੁਰਦੁਆਰਾ ਭੱਠਾ ਸਾਹਿਬ ਨਜ਼ਦੀਕ ਰੇਲਵੇ ਲਾਈਨ ਉੱਤੇ ਸਾਨ੍ਹਾਂ  ਦਾ ਝੁੰਡ ਆਉਣ ਕਾਰਨ ਪਲਟ ਗਈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ। ਇਸ ਮਾਲ ਗੱਡੀ ਤੋਂ ਕੁੱਝ ਹੀ ਸਮਾਂ ਪਹਿਲਾ ਸਵਾਰੀ ਗੱਡੀ ਜੋ ਕਿ ਦਿੱਲੀ ਦੇ ਲਈ ਰਵਾਨਾ ਹੋਈ ਸੀ ਉਹ ਗੱਡੀ ਸੁਰੱਖਿਅਤ ਲੰਘ ਗਈ। ਜਿਸ ਤੋ ਬਾਅਦ ਰੇਲਵੇ ਲਾਈਨ ਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਇਹ ਮਾਲ ਗੱਡੀ ਪਲਟ ਗਈ। ਰੇਲ ਗੱਡੀ ਦੇ ਡੱਬੇ ਇਕ ਦੂਜੇ ਦੇ ਉੱਪਰ ਚੜ ਗਏ। ਗੱਡੀ ਦੀਆ 58 ਚੋਂ ਲਗਭਗ 16 ਡੱਬਿਆਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋ ਗਿਆ। ਇਸ ਤੋ ਇਲਾਵਾ ਬਿਜਲੀ ਦੀਆਂ ਤਾਰਾ ਤੇ ਖੰਭਿਆਂ ਦਾ ਵੀ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਰੇਲ ਗੱਡੀ ਦਾ ਇੰਜਣ ਕਰੀਬ ਦੋ ਕੁ ਕਿੱਲੋਮੀਟਰ ਦੂਰ ਖੜਾ ਹੈ ਅਤੇ ਇਸ ਹਾਦਸੇ ਤੋ ਬਾਅਦ ਰੇਲ ਆਵਾਜਾਈ ਠੱਪ ਹੋ ਗਈ ਹੈ। ਹਾਦਸੇ ਤੋਂ ਬਾਅਦ ਚਾਰ ਪੇਸੇਂਜਰ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ:ਦਿੱਲੀ 'ਚ ਆਟੋ, ਮਿੰਨੀ ਬੱਸਾਂ ਅਤੇ ਟੈਕਸੀ ਚਾਲਕਾਂ ਨੇ ਦੋ ਦਿਨ ਲਈ ਕੀਤੀ ਹੜਤਾਲ,  CNG ਦੀਆਂ ਵੱਧਦੀਆਂ ਕੀਮਤਾਂ ਦਾ ਵਿਰੋਧ -PTC News

Related Post