ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ, ਨਵੇਂ ਚੁਣੇ ਵਿਧਾਇਕਾਂ ਲਈ ਲਗਾਇਆ ਜਾਵੇਗਾ ਸਿਖਲਾਈ ਕੈਂਪ
Pardeep Singh
May 12th 2022 08:57 AM
ਚੰਡੀਗੜ੍ਹ: ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੁਣੇ ਗਏ ਪੰਜਾਬ ਦੇ ਨਵੇਂ ਵਿਧਾਇਕਾਂ ਨੂੰ ਕਈ ਨੁਕਤੇ ਦੱਸਣ ਲਈ ਪੰਜਾਬ ਸਰਕਾਰ ਵੱਲੋਂ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 31 ਮਈ ਤੋਂ 3 ਜੂਨ ਤੱਕ ਲਗਾਇਆ ਜਾਵੇਗਾ। ਸਿਖਲਾਈ ਕੈਂਪ ਤਿੰਨ ਦਿਨ ਦਾ ਹੋਵੇਗਾ। ਇਸ ਕੈਪ ਵਿੱਚ ਵਿਧਾਇਕਾਂ ਦੀ ਕਲਾਸ ਸਵੇਰੇ 10 ਵਜੇ ਤੋਂ ਸ਼ਾਮ 5 ਹੋਵੇਗੀ। ਇਸ ਸਿਖਲਾਈ ਕੈਂਪ ਵਿੱਚ ਮੁੱਖ ਮੰਤਰੀ, 8 ਮੰਤਰੀਆਂ ਸਮੇਤ 85 ਵਿਧਾਇਕ ਸਿਖਲਾਈ ਕੈਂਪ ਵਿੱਚ ਭਾਗ ਲੈਣਗੇ। ਇਸ ਕੈਂਪ ਵਿੱਚ ਵਿਧਾਇਕਾਂ ਨੂੰ ਉਨ੍ਹਾਂ ਦਾ ਕੰਮ ਸਮਝਾਇਆ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਕਹਿਣਾ ਹੈ ਕਿ ਇਹ ਕੈਂਪ ਬਜਟ ਸੈਸ਼ਨ ਤੋਂ ਪਹਿਲਾ ਲਗਾਇਆ ਜਾਵੇਗਾ। ਇਸ ਸਿਖਲਾਈ ਕੈਂਪ ਵਿੱਚ ਸਿਖਲਾਈ ਦੇਣ ਲਈ ਲੋਕ ਸਭਾ ਤੋਂ ਸਟਾਫ ਆਵੇਗਾ। ਇਹ ਵੀ ਪੜ੍ਹੋ:CM ਭਗਵੰਤ ਮਾਨ ਨੇ ਨਸ਼ਾ ਦੇ ਮੁੱਦੇ ਨੂੰ ਲੈ ਕੇ ਅੱਜ ਫਿਰ ਬੁਲਾਈ ਮੀਟਿੰਗ -PTC News