ਏਸ਼ੀਆ ਕੱਪ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ, ਰਾਹੁਲ ਦ੍ਰਾਵਿੜ ਹੋਏ ਕੋਰੋਨਾ ਪਾਜ਼ੀਟਿਵ
Rahul Dravid Corona Positive: ਟੀਮ ਇੰਡੀਆ ਨੂੰ ਏਸ਼ੀਆ ਕੱਪ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ (Rahul Dravid)ਕੋਰੋਨਾ ਪਾਜ਼ੀਟਿਵ ਹੋ ਗਏ ਹਨ, ਅਜੇ ਵੀ ਸ਼ੱਕ ਹੈ ਕਿ ਉਹ ਏਸ਼ੀਆ ਕੱਪ 'ਚ ਜਾ ਸਕਣਗੇ ਜਾਂ ਨਹੀਂ। ਟੀਮ ਇੰਡੀਆ ਨੇ ਅੱਜ ਯੂਏਈ ਲਈ ਰਵਾਨਾ ਹੋਣਾ ਹੈ। ਏਸ਼ੀਆ ਕੱਪ ਇਸ ਸ਼ਨੀਵਾਰ ਯਾਨੀ 27 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਭਾਰਤ ਦਾ ਮੈਚ 28 ਨੂੰ ਹੈ। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ (Rahul Dravid)ਵੀ ਵੈਸਟਇੰਡੀਜ਼ ਖਿਲਾਫ ਹਾਲ ਹੀ 'ਚ ਖਤਮ ਹੋਈ ਸੀਰੀਜ਼ ਤੋਂ ਬਾਅਦ ਬ੍ਰੇਕ 'ਤੇ ਸਨ। ਕੇਐਲ ਰਾਹੁਲ ਦੀ ਅਗਵਾਈ ਵਾਲੀ ਟੀਮ, ਜੋ ਕਿ ਵਨਡੇ ਸੀਰੀਜ਼ ਖੇਡਣ ਲਈ ਜ਼ਿੰਬਾਬਵੇ ਪਹੁੰਚੀ ਸੀ, ਉਸ ਦੇ ਨਾਲ ਰਾਸ਼ਟਰੀ ਕ੍ਰਿਕਟ ਅਕੈਡਮੀ (ਐਨਸੀਏ) ਦੇ ਨਿਰਦੇਸ਼ਕ ਵੀਵੀਐਸ ਲਕਸ਼ਮਣ ਵੀ ਕੋਚ ਸਨ। ਇਹ ਵੀ ਪੜ੍ਹੋ: ਪਾਕਿਸਤਾਨ ਨੇ ਰਿਹਾਅ ਕੀਤੇ ਦੋ ਕੈਦੀ, ਸਜ਼ਾ ਕੱਟ ਕੇ ਵਤਨ ਪਰਤੇ ਭਾਰਤੀ ਕੇਐਲ ਰਾਹੁਲ ਅਤੇ ਵੀਵੀਵੀਐਸ ਲਕਸ਼ਮਣ ਨੇ ਜ਼ਿੰਬਾਬਵੇ ਖ਼ਿਲਾਫ਼ ਕਲੀਨ ਸਵੀਪ ਕੀਤਾ। ਏਸ਼ੀਆ ਕੱਪ 27 ਅਗਸਤ ਤੋਂ ਯੂਏਈ ਵਿੱਚ ਸ਼ੁਰੂ ਹੋਣਾ ਹੈ। 28 ਅਗਸਤ ਨੂੰ ਭਾਰਤ ਨੇ ਆਪਣਾ ਪਹਿਲਾ ਮੈਚ ਖੇਡਣਾ ਹੈ ਜੋ ਪਾਕਿਸਤਾਨ ਨਾਲ ਹੋਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਸ਼ਾਮ 7.30 ਵਜੇ ਹੋਣਾ ਹੈ। ਟੀਮ ਇੰਡੀਆ ਲਈ ਮੁਸ਼ਕਿਲ ਗੱਲ ਇਹ ਹੈ ਕਿ ਰਾਹੁਲ ਦ੍ਰਾਵਿੜ (Rahul Dravid) ਹੁਣ ਕੋਰੋਨਾ ਪਾਜ਼ੀਟਿਵ ਹੋ ਗਏ ਹਨ ਅਤੇ ਅਜਿਹੇ 'ਚ ਏਸ਼ੀਆ ਕੱਪ 'ਚ ਟੀਮ ਇੰਡੀਆ ਦੇ ਨਾਲ ਮੌਜੂਦ ਰਹਿਣਾ ਉਨ੍ਹਾਂ ਲਈ ਕਾਫੀ ਮੁਸ਼ਕਿਲ ਹੋ ਸਕਦਾ ਹੈ। ਕਿਉਂਕਿ ਜਦੋਂ ਤੱਕ ਉਹ ਨੈਗਟਿਵ ਨਹੀਂ ਹੋ ਜਾਂਦੇ ਅਤੇ ਉਸ ਤੋਂ ਬਾਅਦ ਫਿੱਟ ਨਹੀਂ ਹੁੰਦਾ, ਉਹ ਟੀਮ ਵਿੱਚ ਸ਼ਾਮਲ ਨਹੀਂ ਹੋ ਸਕੇਗਾ। ਅਜਿਹੇ 'ਚ ਕੀ ਵੀਵੀਐੱਸ ਲਕਸ਼ਮਣ ਏਸ਼ੀਆ ਕੱਪ 'ਚ ਰਾਹੁਲ ਦ੍ਰਾਵਿੜ ਦੀ ਥਾਂ ਟੀਮ ਨਾਲ ਸਫਰ ਕਰਨਗੇ, ਇਹ ਵੱਡਾ ਸਵਾਲ ਹੈ। -PTC News