ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਵੱਡਾ ਐਲਾਨ, ਪੈਟਰੋਲ ਪੰਪ ਬੰਦ ਰੱਖਣ ਦਾ ਪ੍ਰੋਗਰਾਮ ਮੁਲਤਵੀ

By  Pardeep Singh August 30th 2022 08:17 AM

ਬਠਿੰਡਾ: ਸਰਕਾਰ ਵੱਲੋਂ ਹਾਈਵੇ ਉਪਰ ਲਿੰਕ ਸੜਕਾਂ ਦੇ ਕਿਨਾਰੇ ਬਣੇ ਪੈਟਰੋਲ ਪੰਪਾਂ ਉਤੇ ਸੜਕ ਵਰਤਣ ਦਾ ਕਹਿ ਕੇ ਮੋਟੇ ਟੈਕਸ ਵਸੂਲਣ ਦੇ ਮਾਮਲੇ ਨੂੰ ਲੈ ਕੇ ਬਠਿੰਡੇ ਜ਼ਿਲ੍ਹੇ ਅਧੀਨ ਪੈਂਦੀਆਂ ਸਾਰੀਆਂ ਮੰਡੀਆਂ ਦੇ ਪੈਟਰੋਲ ਪੰਪ 30 ਅਗਸਤ ਨੂੰ ਸਵੇਰੇ 6.00 ਵਜੇ ਤੋਂ 12.00 ਵਜੇ ਤੱਕ 6 ਘੰਟੇ ਲਗਾਤਾਰ ਬੰਦ ਦਾ ਐਲਾਨ ਕੀਤਾ ਸੀ ਪਰ ਹੁਣ ਪੈਟਰੋਲ ਪੰਪ ਐਸੋਸੀਏਸ਼ਨ ਨੇ ਇਹ ਫੈਸਲਾ ਵਾਪਲ ਲੈ ਲਿਆ ਹੈ। ਦੱਸ ਦੇਈਏ ਕਿ ਅੱਜ 30 ਅਗਸਤ ਨੂੰ ਕੋਈ ਵੀ ਪੈਟਰੋਲ ਪੰਪ ਬੰਦ ਨਹੀਂ ਰਹੇਗਾ। ਭਲਕੇ ਇਸ ਜ਼ਿਲ੍ਹੇ ਦੇ ਪੈਟਰੋਲ ਪੰਪ ਰਹਿਣਗੇ ਬੰਦ ਪੈਟਰੋਲ ਪੰਪ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਾਂਸਲ ਨੇ ਦੱਸਿਆ ਹੈ ਕਿ ਪੰਜਾਬ ਦੇ ਕੋਆਰਡੀਨੇਟਰ ਇੰਡੀਅਨ ਆਇਲ ਦੇ ਚੀਫ਼ ਜਨਰਲ ਮੈਨੇਜਰ ਪਿਊਸ਼ ਮਿੱਤਲ ਦਾ ਫੋਨ ਆਇਆ ਸੀ ਉਨ੍ਹਾਂ ਨੇ ਗੱਲਬਾਤ ਰਾਹੀਂ ਸਾਡੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਵਿਨੋਦ ਕੁਮਾਰ ਬਾਂਸਲ ਦਾ ਕਹਿਣਾ ਹੈ ਕਿ ਬਠਿੰਡਾ ਡਿਵੀਜ਼ਨ ਦੇ ਹੈੱਡ ਰਿਟੇਲ ਸੇਲਜ਼ ਜ਼ਾਹਿਦ ਸਈਦ ਨੇ ਈ-ਮੇਲ ਕੀਤੀ ਜਿਸ ਵਿੱਚ ਹੜਤਾਲ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਵਿਨੋਦ ਕੁਮਾਰ ਬਾਂਸਲ ਨੇ ਦੱਸਿਆ ਹੈ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਸੀ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿ 6 ਘੰਟੇ ਲਈ ਪੈਟਰੋਲ ਪੰਪ ਬੰਦ ਰੱਖਣ ਦਾ ਪ੍ਰੋਗਰਾਮ ਮੁਲਤਵੀ ਕਰਦੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆ ਤਾਂ ਵੱਡਾ ਸੰਘਰਸ਼ ਕਰਾਂਗੇ। ਵਿਨੋਦ ਕੁਮਾਰ ਬਾਂਸਲ ਦਾ ਕਹਿਣਾ ਹੈ ਕਿ ਬੀਤੇ ਸਾਲ 2017 ਤੋਂ ਬਾਅਦ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤਾਂ ਕਈ ਗੁਣਾ ਵਧਾ ਦਿੱਤੀਆਂ ਗਈਆਂ ਹਨ ਪਰ ਪੰਪ ਮਾਲਕਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ। ਪੰਪ ਮਾਲਕ ਪਹਿਲਾਂ ਹੀ ਕੋਰੋਨਾ ਕਾਲ ਦੌਰਾਨ ਲੰਬਾ ਸਮਾਂ ਲਗਾਈ ਗਈ ਤਾਲਾਬੰਦੀ ਕਾਰਨ ਘਾਟੇ ਵਿਚ ਚੱਲ ਰਹੇ ਹਨ, ਜਦਕਿ ਕੋਰੋਨਾ ਕਾਲ ਦੀ ਤਾਲਾਬੰਦੀ ਦੌਰਾਨ ਵੀ ਪੈਟਰੋਲ ਪੰਪ ਦੇ ਮਾਲਕਾਂ ਨੇ ਫਰੰਟ ਲਾਇਨ ਉਤੇ ਰਹਿ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਪਰ ਸਰਕਾਰ ਨੇ ਘਾਟੇ ਦੀ ਪੂਰਤੀ ਲਈ ਪੰਪ ਮਾਲਕਾਂ ਨੂੰ ਕੋਈ ਰਿਆਇਤ ਨਹੀਂ ਦਿੱਤੀ। ਇਹ ਵੀ ਪੜ੍ਹੋ:'ਆਪ' ਵਿਧਾਇਕਾਂ ਨੇ LG ਦਾ ਮੰਗਿਆ ਅਸਤੀਫ਼ਾ, ਦਿੱਲੀ ਵਿਧਾਨ ਸਭਾ 'ਚ ਕੱਟੀ ਰਾਤ, ਗਿਟਾਰ ਦੀ ਧੁੰਨ 'ਤੇ ਗਾਏ ਗੀਤ -PTC News

Related Post