ਇਲਾਜ ਖੁਣੋਂ 4 ਸਾਲ ਤੋਂ ਮੰਜੇ 'ਤੇ ਪਈ 8 ਸਾਲਾ ਬੱਚੀ, ਸਮਾਜ ਸੇਵੀਆਂ ਨੂੰ ਕੀਤੀ ਅਪੀਲ

By  Ravinder Singh April 3rd 2022 01:23 PM

ਤਰਨਤਾਰਨ : ਇਲਾਜ ਖੁਣੋਂ 8 ਸਾਲਾਂ ਦੀ ਬੱਚੀ 4 ਸਾਲ ਤੋਂ ਮੰਜੇ ਉਤੇ ਪਈ ਹੈ। ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਤੋਂ 8 ਸਾਲ ਦੀ ਬੱਚੀ ਜਿਸ ਦੀ ਲੈਟਰੀਨ ਵਾਲੀ ਜਗ੍ਹਾ ਬਲਾਕ ਹੋਣ ਕਾਰਨ ਪੀੜਤ ਪਰਿਵਾਰ ਨੇ 4 ਸਾਲ ਪਹਿਲਾਂ ਬੱਚੀ ਦਾ ਆਪ੍ਰੇਸ਼ਨ ਕਰਵਾ ਕੇ ਲੈਟਰਿੰਗ ਵਾਲੀ ਨਾਲੀ ਬਾਹਰ ਕਢਵਾਈ ਸੀ ਪਰ ਇਲਾਜ ਦੁੱਖੋਂ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਬੱਚੀ ਮੰਜੇ ਉਤੇ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਹੈ। ਇਲਾਜ ਖੁਣੋਂ 4 ਸਾਲ ਤੋਂ ਮੰਜੇ 'ਤੇ ਪਈ 8 ਸਾਲਾ ਬੱਚੀ, ਸਮਾਜ ਸੇਵੀਆਂ ਨੂੰ ਕੀਤੀ ਅਪੀਲਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬੱਚੀ ਨਵਜੋਤ ਕੌਰ ਦੇ ਮਾਤਾ-ਪਿਤਾ ਸੁਖਚੈਨ ਸਿੰਘ ਅਤੇ ਰਾਜ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਬੱਚੀ ਨਵਜੋਤ ਕੌਰ ਦੀ ਉਮਰ 8 ਸਾਲ ਹੈ ਉਸਦੀ ਲੈਟਰਿੰਗ ਵਾਲਾ ਰਸਤਾ ਬਲਾਕ ਹੋਣ ਕਾਰਨ ਉਨ੍ਹਾਂ ਵੱਲੋਂ ਆਪਣਾ ਸਾਰਾ ਕੁਝ ਵੇਚ ਕੇ ਬੱਚੀ ਦਾ ਆਪ੍ਰੇਸ਼ਨ ਕਰਵਾਇਆ ਸੀ। ਇਲਾਜ ਖੁਣੋਂ 4 ਸਾਲ ਤੋਂ ਮੰਜੇ 'ਤੇ ਪਈ 8 ਸਾਲਾ ਬੱਚੀ, ਸਮਾਜ ਸੇਵੀਆਂ ਨੂੰ ਕੀਤੀ ਅਪੀਲਹੁਣ 4 ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਕੋਲ ਨਵਜੋਤ ਕੌਰ ਦਾ ਇਲਾਜ ਨਹੀਂ ਹੋ ਸਕਿਆ ਜਿਸ ਕਾਰਨ ਉਹ ਮੰਜੇ ਉਤੇ ਰਿੜਕ ਰਹੀ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਦਿਹਾੜੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਮਸਾਂ ਚਲਾਉਂਦੇ ਹਨ। ਇਲਾਜ ਖੁਣੋਂ 4 ਸਾਲ ਤੋਂ ਮੰਜੇ 'ਤੇ ਪਈ 8 ਸਾਲਾ ਬੱਚੀ, ਸਮਾਜ ਸੇਵੀਆਂ ਨੂੰ ਕੀਤੀ ਅਪੀਲਨਵਜੋਤ ਕੌਰ ਦੀ ਦਵਾਈ ਵਾਸਤੇ ਲੋਕਾਂ ਤੋਂ ਪੈਸੇ ਉਧਾਰ ਫੜ੍ਹੇ ਹੋਏ ਹਨ, ਜਿਸ ਕਾਰਨ ਉਨ੍ਹਾਂ ਦਾ ਸਭ ਕੁਝ ਗਿਰਵੀ ਪਿਆ ਹੋਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਨਵਜੋਤ ਕੌਰ 4 ਸਾਲ ਤੋਂ ਇਸੇ ਤਰ੍ਹਾਂ ਹੀ ਮੰਜੇ ਉਤੇ ਰਿੜਕ ਰਹੀ ਹੈ ਅਤੇ ਇਹੋ ਹੀ ਗੁਹਾਰ ਲਗਾ ਰਹੀ ਹੈ ਕਿ ਉਸ ਦਾ ਇਲਾਜ ਕਰਵਾ ਦਿਓ ਪਰ ਘਰ ਦੀ ਗ਼ਰੀਬੀ ਕਾਰਨ ਉਹ ਇਲਾਜ ਨਹੀਂ ਕਰਵਾ ਸਕੇ। ਇਹ ਵੀ ਪੜ੍ਹੋ : ਇਮਰਾਨ ਖ਼ਾਨ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਅੱਜ

Related Post