ਗੁਰਦਾਸਪੁਰ 'ਚ 70.08% ਹੋਈ ਵੋਟਿੰਗ, ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਿਆ ਵੋਟ ਪੈਣ ਦਾ ਅਮਲ

By  Riya Bawa February 21st 2022 09:00 AM

ਗੁਰਦਾਸਪੁਰ: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਪੂਰਵਰਕ ਢੰਗ ਨਾਲ ਸਮਾਪਤ ਹੋ ਗਿਆ ਹੈ ਤੇ ਜ਼ਿਲੇ੍ਹ ਅੰਦਰ ਕੁਲ 70.08ਪ੍ਰਤੀਸ਼ਤ ਵੋਟਿੰਗ ਹੋਈ ਹੈ। ਉਨਾਂ ਜ਼ਿਲ੍ਹਾ ਵਾਸੀਆਂ ਅਤੇ ਸਮੂਹ ਪੋਲਿੰਗ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਵੋਟਾਂ ਪੈਣ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਿਆ ਹੈ। ਕੱਲ 21 ਫਰਵਰੀ ਨੂੰ ਪੋਲਿੰਗ ਸਟਾਫ ਨੂੰ ਛੁੱਟੀ ਰਹੇਗੀ। elections ਜ਼ਿਲਾ ਚੋਣ ਅਫਸਰ ਗੁਰਦਾਸਪੁਰ ਵਲੋਂ ਅੱਜ ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਗੁਰਦਾਸਪੁਰ ਜ਼ਿਲੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਪਹਿਲੀ ਵਾਰ ਵੋਟ ਪਾ ਰਹੇ 18 ਤੋਂ 19 ਸਾਲ ਉਮਰ ਵਰਗ ਦੇ ਵੋਟਰਾਂ ਦਾ ਪ੍ਰਸੰਸਾ ਪੱਤਰ ਨਾਲ ਸਨਮਾਨਤ ਕੀਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਹਲਕਾ 04-ਗੁਰਦਾਸਪੁਰ ਵਿਖੇ 69.5 ਪ੍ਰਤੀਸ਼ਤ, 05-ਦੀਨਾਨਗਰ (ਰਾਖਵਾਂ) ਵਿਖੇ 70.7, 06-ਕਾਦੀਆਂ ਵਿਖੇ 70.9 , 07 ਬਟਾਲਾ ਵਿਖੇ 67.38 , 08-ਸ੍ਰੀ ਹਰਗੋਬਿੰਦਪੁਰ (ਰਾਖਵਾਂ) ਵਿਖੇ 68.98, 09-ਫਤਿਹਗੜ੍ਹ ਚੂੜੀਆਂ ਵਿਖੇ 72.1 ਅਤੇ 10-ਡੇਰਾ ਬਾਬਾ ਨਾਨਕ ਵਿਖੇ 71 ਪ੍ਰਤੀਸ਼ਤ ਵੋਟਾਂ ਪਈਆਂ ਹਨ। ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਸਵੇਰੇ 8 ਵਜੇ ਸਾਰੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ ਵਿਖੇ ਹੋਵੇਗੀ। ਇਹ ਵੀ ਪੜ੍ਹੋ:ਪੰਜਾਬ 'ਚ 4 ਵਜੇ ਤੱਕ ਹੋਈ 52.2 ਫੀਸਦੀ ਵੋਟਿੰਗ ਡਿਪਟੀ ਕਮਿਸ਼ਨਰ ਸਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੋਲ ਵਾਲੇ ਦਿਨ ਡਿਊਟੀ ਤੇ ਹਾਜ਼ਰ ਪੋਲਿੰਗ ਸਟਾਫ ਨੂੰ ਵੋਟਾਂ ਤੋਂ ਅਗਲੇ ਇਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।  ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੱਲ੍ਹ ਲਗਭਗ 2.14 ਕਰੋੜ ਵੋਟਰਾਂ ਨੇ 117 ਸੀਟਾਂ 'ਤੇ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਹੈ। ਉਮੀਦਵਾਰਾਂ ਵਿੱਚ 93 ਔਰਤਾਂ ਵੀ ਸ਼ਾਮਲ ਸਨ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਸ਼ਾਮ 5 ਵਜੇ ਤੱਕ 63.44% ਫੀਸਦੀ ਮਤਦਾਨ ਦਰਜ ਕੀਤਾ ਗਿਆ। ਪਟਿਆਲਾ ਜ਼ਿਲ੍ਹਾ 72.5 % ਘਨੌਰ 78 % ਨਾਭਾ 76.3 % ਸਮਾਣਾ 75.8 % ਸ਼ੁਤਰਾਨਾ 75.5 % ਰਾਜਪੁਰਾ 74.5 % ਸਨੌਰ 72.9 % ਪਟਿਆਲਾ ਦਿਹਾਤੀ 65 % ਪਟਿਆਲਾ ਅਰਬਨ 63.3 % ਆਦਮਪੁਰ—-56.9% ਜਲੰਧਰ ਛਾਉਣੀ-54.5% ਜਲੰਧਰ ਕੇਂਦਰੀ-48.9% ਜਲੰਧਰ ਉੱਤਰੀ-55% ਜਲੰਧਰ ਪੱਛਮੀ-50.7% ਕਰਤਾਰਪੁਰ-55.2% ਨਕੋਦਰ-53.8% ਫਿਲੌਰ-54.4% ਸ਼ਾਹਕੋਟ-57.8% -PTC News

Related Post