ਜਲੰਧਰ : ਨਕੋਦਰ ਸਥਿਤ ਪਨਗਰੇਨ ਦੇ ਗੋਦਾਮ ਵਿੱਚੋਂ 6043 ਕੁਇੰਟਲ ਸਰਕਾਰੀ ਕਣਕ ਗਾਇਬ ਹੋ ਗਈ ਹੈ। ਕਰੀਬ ਸਵਾ ਕਰੋੜ ਰੁਪਏ ਦੀ ਕਣਕ ਗਾਇਬ ਹੋਣ ਦੇ ਮਾਮਲੇ ਵਿੱਚ ਫੂਡ ਸਪਲਾਈ ਵਿਭਾਗ ਦੇ ਦੋ ਇੰਸਪੈਕਟਰਾਂ ਉਪਰ ਪਰਚਾ ਦਰਜ ਹੋਇਆ ਹੈ। ਡਿਸਟ੍ਰਿਕ ਫੂਡ ਸਪਲਾਈ ਅਫਸਰ ਹਰਵੀਨ ਕੌਰ ਵੱਲੋਂ ਚੈਕਿੰਗ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਹੈ। ਦੋ ਰੁਪਏ ਕਿਲੋ ਵਾਲੀ ਸਰਕਾਰੀ ਕਣਕ ਦੀਆਂ 14000 ਬੋਰੀਆਂ ਅਤੇ ਭਾਰਤ ਸਰਕਾਰ ਦੀ ਕਣਕ ਦੀਆਂ 3450 ਬੋਰੀਆਂ ਘੱਟ ਪਾਈਆਂ ਗਈਆਂ ਹਨ। ਜ਼ਿਲ੍ਹਾ ਫੂਡ ਸਪਲਾਈ ਅਫਸਰ ਹਰਵੀਨ ਕੌਰ ਦੀ ਸਿਫ਼ਾਰਿਸ਼ 'ਤੇ ਦਿਹਾਤੀ ਪੁਲਿਸ ਵੱਲੋਂ ਫੂਡ ਸਪਲਾਈ ਇੰਸਪੈਕਟਰ ਦਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿੰਜੋ ਆਬੇ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ