ਅਮੇਠੀ 'ਚ ਭਿਆਨਕ ਹਾਦਸੇ 'ਚ 6 ਲੋਕਾਂ ਦੀ ਮੌਤ, ਚਾਰ ਗੰਭੀਰ ਜ਼ਖ਼ਮੀ

By  Ravinder Singh April 18th 2022 02:57 PM

ਅਮੇਠੀ : ਜ਼ਿਲ੍ਹੇ 'ਚ ਦੇਰ ਰਾਤ ਟਰੱਕ ਤੇ ਬੋਲੈਰੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀ ਵੱਡੀ ਗਿਣਤੀ 'ਚ ਮੌਕੇ 'ਤੇ ਪਹੁੰਚ ਗਏ। ਬੈਲੋਰੋ 'ਤੇ ਸਵਾਰ ਸਾਰੇ ਲੋਕ ਬਾਰਾਤ 'ਚ ਜਾ ਰਹੇ ਸੀ। ਰਾਹਤ ਤੇ ਬਚਾਅ ਕਾਰਜ ਕਰਦੇ ਹੋਏ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਘਟਨਾ 'ਚ ਚਾਰ ਲੋਕ ਜ਼ਖਮੀ ਹੋ ਗਏ ਹਨ। ਅਮੇਠੀ 'ਚ ਭਿਆਨਕ ਹਾਦਸੇ 'ਚ 6 ਲੋਕਾਂ ਦੀ ਮੌਤ, ਚਾਰ ਗੰਭੀਰ ਜ਼ਖ਼ਮੀ ਮਿਲੀ ਜਾਣਕਾਰੀ ਮੁਤਾਬਿਕ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਲਖਨਊ ਰੈਫਰ ਕਰ ਦਿੱਤਾ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੌਰੀਗੰਜ ਇਲਾਕੇ 'ਚ ਸੜਕ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਸੋਗ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਵਾਉਣ ਅਤੇ ਹਾਦਸੇ ਦੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਰਾਹਤ ਦੇਣ। ਜ਼ਿਕਰਯੋਗ ਹੈ ਕਿ ਇਹ ਘਟਨਾ ਗੌਰੀਗੰਜ ਕੋਤਵਾਲੀ ਇਲਾਕੇ ਦੇ ਬਾਬੂਗੰਜ ਸਾਗਰਾ ਨੇੜੇ ਵਾਪਰੀ। ਦੇਰ ਰਾਤ ਟਰੱਕ ਅਤੇ ਬੋਲੈਰੋ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ 'ਚ ਬੋਲੈਰੋ ਪਲਟ ਗਈ। ਸਵਾਰ 10 ਲੋਕਾਂ 'ਚੋਂ 5 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਦੀ ਹਸਪਤਾਲ 'ਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਅਮੇਠੀ 'ਚ ਭਿਆਨਕ ਹਾਦਸੇ 'ਚ 6 ਲੋਕਾਂ ਦੀ ਮੌਤ, ਚਾਰ ਗੰਭੀਰ ਜ਼ਖ਼ਮੀਚਾਰ ਲੋਕ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚ ਮੁਕੇਸ਼, ਅਨੁਜ, ਅਨਿਲ ਅਤੇ ਲਵਕੁਸ਼ ਸ਼ਾਮਲ ਹਨ। ਚੰਦਰਿਕਾ ਵਾਸੀ ਪੂਰੀ ਗਣੇਸ਼ਲਾਲ ਨੇ ਪੁਲਿਸ ਨੂੰ ਦੱਸਿਆ ਕਿ ਦੇਰ ਰਾਤ ਉਸ ਦਾ ਲੜਕਾ ਅਨਿਲ ਆਪਣੇ ਸਹੁਰੇ ਨਾਲ ਬੋਲੈਰੋ 'ਚ ਬਾਰਾਤ 'ਚ ਜਾ ਰਿਹਾ ਸੀ। ਮੌਨੀ ਬਾਬਾ ਆਸ਼ਰਮ ਨੇੜੇ ਜੈਸ ਵਾਲੇ ਪਾਸਿਓਂ ਆ ਰਹੇ ਟਰੱਕ ਚਾਲਕ ਨੇ ਸਾਹਮਣਿਓਂ ਆ ਰਹੀ ਬੋਲੈਰੋ ਨੂੰ ਟੱਕਰ ਮਾਰ ਦਿੱਤੀ। ਇਸ 'ਚ ਉਸ ਦਾ ਪੁੱਤਰ ਅਨਿਲ ਜ਼ਖ਼ਮੀ ਹੋ ਗਿਆ। ਅਮੇਠੀ 'ਚ ਭਿਆਨਕ ਹਾਦਸੇ 'ਚ 6 ਲੋਕਾਂ ਦੀ ਮੌਤ, ਚਾਰ ਗੰਭੀਰ ਜ਼ਖ਼ਮੀਕੱਲੂ, ਰਾਮਬਰਨ ਅਤੇ ਉਸ ਦੇ ਲੜਕੇ ਕ੍ਰਿਸ਼ਨ ਕੁਮਾਰ ਸਿੰਘ ਆਦਿ 6 ਵਿਅਕਤੀਆਂ ਦੀ ਮੌਤ ਹੋ ਗਈ। ਲਵਕੁਸ਼, ਮੁਕੇਸ਼ ਤੇ ਅਨੁਜ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਟਰੌਮਾ ਸੈਂਟਰ ਲਖਨਊ ਰੈਫਰ ਕਰ ਦਿੱਤਾ। ਮਰਨ ਵਾਲਿਆਂ 'ਚ ਚਾਰ ਲੋਕ ਅਮੇਠੀ ਕੋਤਵਾਲੀ ਖੇਤਰ ਦੇ ਗੁੰਗਵਾਚ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਐਸਪੀ ਦਿਨੇਸ਼ ਸਿੰਘ ਨੇ ਦੱਸਿਆ ਕਿ ਇਹ ਲੋਕ ਨਾਸੀਰਾ ਤੋਂ ਬਾਅਦ ਬਾਰਾਤ ਵਿੱਚ ਥਾਣਾ ਖੇਤਰ ਤੋਂ ਬੈਲੋਰੋ ਵਿੱਚ ਬਾਰਾਤ ਵਿੱਚ ਜਾ ਰਹੇ ਸਨ। ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੀ ਰਿਹਾਇਸ਼ ਅੱਗੇ ਧਰਨਾ ਦੇਣ ਵਾਲੇ 'ਆਪ' ਆਗੂ ਮੁਅੱਤਲ

Related Post