ਵਰ੍ਹਦੇ ਮੀਂਹ 'ਚ ਸੜਕ ਬਣਾਉਣ ਵਾਲੇ PWD ਦੇ 4 ਇੰਜੀਨੀਅਰ ਸਸਪੈਂਡ, ਵੀਡੀਓ ਵਾਇਰਲ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਨੋਟਿਸ

By  Riya Bawa July 10th 2022 11:49 AM

ਹੁਸ਼ਿਆਰਪੁਰ: ਪੰਜਾਬ ਵਿੱਚ ਸਰਕਾਰ ਨੇ ਲੋਕ ਨਿਰਮਾਣ ਵਿਭਾਗ (Pwd) ਦੇ 4 ਇੰਜਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਤਿੰਨੋਂ ਬਾਰਿਸ਼ 'ਚ ਹੁਸ਼ਿਆਰਪੁਰ 'ਚ ਸੜਕ ਦੀ ਰੀਕਾਰਪੇਟਿੰਗ ਕਰ ਰਹੇ ਸਨ। ਆਮ ਆਦਮੀ ਪਾਰਟੀ ਦੇ ਇਕ ਵਰਕਰ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਮੁਅੱਤਲ ਕੀਤੇ ਇੰਜਨੀਅਰਾਂ ਵਿੱਚ ਐਸਡੀਓ ਤਰਸੇਮ ਸਿੰਘ, ਜੇਈ ਵਿਪਨ ਕੁਮਾਰ, ਪ੍ਰਵੀਨ ਕੁਮਾਰ ਅਤੇ ਜਸਬੀਰ ਸਿੰਘ ਸ਼ਾਮਲ ਹਨ। ਵਰ੍ਹਦੇ ਮੀਂਹ 'ਚ ਸੜਕ ਬਣਾਉਣ ਵਾਲੇ PWD ਦੇ 4 ਇੰਜੀਨੀਅਰ ਸਸਪੈਂਡ, ਵੀਡੀਓ ਵਾਇਰਲ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਨੋਟਿਸ ਇਹ ਸੜਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਬਣ ਰਹੀ ਹੈ। ਮਾਹਿਲਪੁਰ ਬਲਾਕ ਦੇ ਪਿੰਡ ਨੰਗਲ ਖਿਲਦੀਆ ਅਤੇ ਸ਼ੇਰਪੁਰ ਨੂੰ ਇਸ ਰਾਹੀਂ ਜੋੜਿਆ ਜਾ ਰਿਹਾ ਹੈ। ਇਸੇ ਦੌਰਾਨ ‘ਆਪ’ ਵਰਕਰ ਗੁਰਵਿੰਦਰ ਸਿੰਘ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਮੀਂਹ ਵਿੱਚ ਸੜਕ ਨਾ ਬਣਾਉਣ ਲਈ ਕਿਹਾ। ਇਸ ਦੇ ਬਾਵਜੂਦ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਕੰਮ ਜਾਰੀ ਰੱਖਿਆ। ਵੇਖੋ ਵਾਇਰਲ ਵੀਡੀਓ---- ਇਹ ਵੀ ਪੜ੍ਹੋਂ: ਵੱਡੀ ਖ਼ਬਰ: ਸੜਕ ਹਾਦਸੇ 'ਚ ਬਟਾਲਾ MLA ਦੇ PA ਸਣੇ ਤਿੰਨ ਦੀ ਮੌਤ ਇਹ ਹੁਕਮ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਹਨ। ਜਿਸ 'ਚ ਕਿਹਾ ਗਿਆ ਸੀ ਕਿ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਜਿਸ ਵਿੱਚ ਬਰਸਾਤ ਵਿੱਚ ਸੜਕ ਬਣਾਈ ਜਾ ਰਹੀ ਹੈ। ਇਸ ਲਈ ਇਨ੍ਹਾਂ ਚਾਰ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਵਰ੍ਹਦੇ ਮੀਂਹ 'ਚ ਸੜਕ ਬਣਾਉਣ ਵਾਲੇ PWD ਦੇ 4 ਇੰਜੀਨੀਅਰ ਸਸਪੈਂਡ, ਵੀਡੀਓ ਵਾਇਰਲ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਨੋਟਿਸ -PTC News

Related Post