ਪ੍ਰੀਤ ਫਗਵਾੜਾ ਗਿਰੋਹ ਦੇ 3 ਗੁਰਗੇ ਗ੍ਰਿਫ਼ਤਾਰ, 12 ਪਿਸਤੌਲ ਤੇ 32 ਕਾਰਤੂਸ ਬਰਾਮਦ

By  Ravinder Singh October 12th 2022 09:05 PM

ਜਲੰਧਰ : ਐਂਟੀ ਨਾਰਕੋਟਿਕਸ ਸੈੱਲ ਜਲੰਧਰ ਪੰਜਾਬ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਭਗਤ ਸਿੰਘ ਕਾਲੋਨੀ ਨੇੜੇ ਨਾਕਾ ਲਗਾ ਕੇ ਭਾਰੀ ਅਸਲੇ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 12 ਪਿਸਤੌਲ ਅਤੇ 32 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਡੀਸੀਪੀ ਇਨਵੈਸਟੀਗੇਸ਼ਨ ਜਸਕਿਰਨ ਜੀਤ ਸਿੰਘ ਤੇਜਾ ਤੇ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਆਧਾਰ 'ਤੇ ਇੰਟਰ ਨਾਰਕੋਟਿਕਸ ਸੈੱਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੇ ਭਗਤ ਸਿੰਘ ਕਾਲੋਨੀ ਨੇੜੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕਰ ਦਿੱਤੀ। ਪ੍ਰੀਤ ਫਗਵਾੜਾ ਗਿਰੋਹ ਦੇ 3 ਗੁਰਗੇ ਗ੍ਰਿਫ਼ਤਾਰ, 12 ਪਿਸਤੌਲ ਤੇ 32 ਕਾਰਤੂਸ ਬਰਾਮਦਉਦੋਂ ਕਾਰ 'ਚ ਪ੍ਰੀਤ ਫਗਵਾੜਾ ਗੈਂਗ ਦੇ ਤਿੰਨ ਗੈਂਗਸਟਰ ਆਏ, ਜਿਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਂ ਸੇਠ ਲਾਲ ਉਰਫ ਸੇਠੀ ਵਾਸੀ ਨਿਊ ਆਬਾਦਪੁਰਾ ਜਲੰਧਰ, ਰਾਜ ਪਾਲ ਉਰਫ ਪਾਲੀ ਵਾਸੀ ਰਵਿਦਾਸ ਕਲੋਨੀ ਰਾਮਾਮੰਡੀ ਜਲੰਧਰ ਤੇ ਰਾਜੇਸ਼ ਕੁਮਾਰ ਉਰਫ ਰਾਜਾ ਪੇਟੀਆਂ ਵਾਲੀ ਗਲੀ ਰਾਮਾਮੰਡੀ ਜਲੰਧਰ ਦੱਸਿਆ। ਪੁਲਿਸ ਨੇ ਜਦ ਤਲਾਸ਼ੀ ਲਈ ਤਾਂ ਸੇਠ ਲਾਲ ਉਰਫ ਸੇਠੀ ਕੋਲੋਂ 2 ਪਿਸਤੌਲ, ਦੋ ਦੇਸੀ ਕੱਟੇ ਅਤੇ 13 ਕਾਰਤੂਸ, ਰਾਜਪਾਲ ਉਰਫ ਪਾਲੀ ਕੋਲੋਂ 1-1 ਰਿਵਾਲਰ-ਪਿਸਟਲ, ਦੋ ਦੇਸੀ ਕੱਟੇ ਤੇ 10 ਕਾਰਤੂਸ ਜਦਕਿ ਰਾਜੇਸ਼ ਕੁਮਾਰ ਉਰਫ ਰਾਜਾ ਤੋਂ ਦੋ ਪਿਸਟਲ ਅਤੇ ਦੋ ਦੇਸੀ ਕੱਟਿਆਂ ਸਮੇਤ 9 ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਨੇ ਹਥਿਆਰ ਕਿਸ ਨੂੰ ਅਤੇ ਕਿੱਥੇ ਸਪਲਾਈ ਕੀਤੇ ਹਨ। ਇਹ ਵੀ ਪੜ੍ਹੋ : ਪੰਜਾਬ 'ਚ ਪਰਿਵਾਰਕ ਜ਼ਮੀਨ-ਜਾਇਦਾਦ ਦੀ ਵੰਡ ਹੋਈ ਆਸਾਨ, ਪੋਰਟਲ ਲਾਂਚ ਫੜੇ ਗਏ ਪ੍ਰੀਤ ਗੈਂਗ ਦੇ ਗੁਰਗਿਆਂ ਨੇ ਖੁਲਾਸਾ ਕੀਤਾ ਕਿ ਪੰਜਾਬ 'ਚ ਨਾਜਾਇਜ਼ ਹਥਿਆਰਾਂ ਦੀ ਮੰਗ ਸਿਖਰਾਂ 'ਤੇ ਹੈ। ਆਧੁਨਿਕ ਤਕਨੀਕ ਨਾਲ ਬਣੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ 50 ਹਜ਼ਾਰ ਰੁਪਏ ਵਿੱਚ ਖਰੀਦ ਕੇ ਪੰਜਾਬ 'ਚ ਇਕ ਤੋਂ ਡੇਢ ਲੱਖ ਰੁਪਏ ਵਿੱਚ ਵੇਚੇ ਜਾਂਦੇ ਹਨ। ਉਹ ਰਿਵਾਲਵਰ, ਪਿਸਤੌਲ ਅਤੇ ਦੇਸੀ ਪਿਸਤੌਲ ਸਮੇਤ ਕਈ ਗਿਰੋਹਾਂ ਨੂੰ ਹਥਿਆਰ ਵੀ ਸਪਲਾਈ ਕਰ ਚੁੱਕਾ ਹੈ। -PTC News  

Related Post