Delhi Oxygen Crisis : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ
ਨਵੀਂ ਦਿੱਲੀ : ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਪਿਛਲੇ 24 ਘੰਟੇ 'ਚ 25 ਮਰੀਜ਼ਾਂ ਦੀ ਮੌਤ ਹੋ ਗਈ। ਇਸ ਘਟਨਾ ਪਿੱਛੇ ਸੰਭਾਵੀ ਕਾਰਨ ਆਕਸੀਜਨ ਦੀ ਘਾਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਦਿੱਲੀ ਦੇ ਇਸ ਮਸ਼ਹੂਰ ਹਸਪਤਾਲ 'ਚ ਆਕਸੀਜਨ ਪਹੁੰਚ ਗਈ ਹੈ ਜਿਸ ਤੋਂ ਬਾਅਦ ਮਰੀਜ਼ਾਂ ਨੂੰ ਰਾਹਤ ਮਿਲੀ। ਹਸਪਤਾਲ 'ਚ ਆਕਸੀਜਾਨ ਦਾ ਸਟਾਕ ਸਿਰਫ਼ ਇਕ ਘੰਟੇ ਦਾ ਹੀ ਹੈ। ਪੜ੍ਹੋ ਹੋਰ ਖ਼ਬਰਾਂ : ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੀਤਾ ਇਹ ਵੱਡਾ ਐਲਾਨ [caption id="attachment_491791" align="aligncenter"] Delhi Oxygen Crisis : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ[/caption] ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨੇ ਕਿਹਾ, 'ਵੈਂਟੀਲੇਟਰ ਤੇ ਬਾਈਪੈਪ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਹਨ। ਤੁਰੰਤ ਹਸਪਤਾਲ ਨੂੰ ਆਕਸੀਜਨ ਦੀ ਜ਼ਰੂਰਤ ਹੈ।ਗੰਭੀਰ ਰੂਪ ਵਿੱਚ ਬੀਮਾਰ ਹਰ 60 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇੰਝ ਗੰਭੀਰ ਸੰਕਟ ਦਾ ਖ਼ਦਸ਼ਾ ਬਣਿਆ ਹੋਇਆ ਹੈ। [caption id="attachment_491790" align="aligncenter"] Delhi Oxygen Crisis : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ[/caption] ਹਸਪਤਾਲ ਦੇ ਆਈਸੀਯੂ ਅਤੇ ਐਮਰਜੈਂਸੀ ਵਿਭਾਗ ਵਿੱਚ ਗ਼ੈਰ - ਮਸ਼ੀਨੀ ਤਰੀਕੇ ਨਾਲ ਵੈਂਟੀਲੇਸ਼ਨ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਦੇ ਹਸਪਤਾਲਾਂ 'ਚ ਮੈਡੀਕਲ ਆਕਸੀਜਨ ਦੀ ਘਾਟ ਦੇ ਚੱਲਦਿਆਂ ਰਾਸ਼ਟਰੀ ਰਾਜਧਾਨੀ 'ਚ ਕੱਲ੍ਹ ਕੋਰੋਨਾ ਵਾਇਰਸ ਦੀ ਲਾਗ ਦੇ 26,169 ਨਵੇਂ ਮਾਮਲੇ ਸਾਹਮਣੇ ਆਏ , ਜਦਕਿ 306 ਵਿਅਕਤੀਆਂ ਦੀ ਮੌਤ ਹੋ ਗਈ। [caption id="attachment_491788" align="aligncenter"] Delhi Oxygen Crisis : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ[/caption] ਦਿੱਲੀ ਦੇ ਹੀ ਮੈਕਸ ਹਸਪਤਾਲ ਵਲੋਂ ਸ਼ੁੱਕਰਵਾਰ ਸਵੇਰੇ ਹੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੇ ਹਸਪਤਾਲ ਵਿਚ ਆਕਸੀਜਨ ਦੀ ਕਿੱਲਤ ਹੈ। ਟਵੀਟ ਵਿਚ ਕਿਹਾ ਗਿਆ ਕਿ ਮੈਕਸ ਸਮਾਰਟ ਹਸਪਤਾਲ, ਮੈਕਸ ਹਸਪਤਾਲ ਸਾਕੇਤ ਵਿਚ ਕੁਝ ਘੰਟਿਆਂ ਦਾ ਹੀ ਆਕਸੀਜਨ ਬਚਿਆ ਹੈ। ਅਜਿਹਾ ਵਿਚ ਤੁਰੰਤ ਹੀ ਸਪਲਾਈ ਦੀ ਲੋੜ ਹੈ। [caption id="attachment_491785" align="aligncenter"] Delhi Oxygen Crisis : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ[/caption] ਹਾਲਾਂਕਿ ਸਵੇਰੇ 10 ਵਜੇ ਦੇ ਨੇੜੇ ਮੈਕਸ ਸਾਕੇਤ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਮੁਹੱਈਆ ਕਰਾਈ ਗਈ। ਅਜੇ ਮੈਕਸ ਦੇ ਕੋਲ ਤਿੰਨ ਘੰਟਿਆਂ ਦੀ ਆਕਸੀਜਨ ਸਪਲਾਈ ਪਹੁੰਚ ਗਈ ਹੈ। ਡੀਸੀਪੀ ਸਾਊਥ ਦਿੱਲੀ ਦਾ ਕਹਿਣਾ ਹੈ ਕਿ ਮੈਕਸ ਨੂੰ ਆਕਸੀਜਨ ਮਿਲ ਗਿਆ ਹੈ, ਇਕ ਹੋਰ ਵਾਹਨ ਆਕਸੀਜਨ ਲੈ ਕੇ ਜਲਦੀ ਪਹੁੰਚ ਰਿਹਾ ਹੈ। [caption id="attachment_491792" align="aligncenter"] Delhi Oxygen Crisis : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਕਈ ਹਸਪਤਾਲਾਂ ਵਿਚ ਬੀਤੇ ਦਿਨਾਂ ਤੋਂ ਹੀ ਆਕਸੀਜਨ ਦਾ ਸੰਕਟ ਹੈ। ਦਿੱਲੀ ਸਰਕਾਰ ਨੇ ਕੇਂਦਰ ਨੂੰ ਗੁਹਾਰ ਲਗਾਈ ਹੈ, ਕੇਂਦਰ ਨੇ ਕੋਟਾ ਵੀ ਵਧਾ ਦਿੱਤਾ ਹੈ ਪਰ ਹਾਲਾਤ ਖਰਾਬ ਹੀ ਹੁੰਦੇ ਜਾ ਰਹੇ ਹਨ ਕਿਉਂਕਿ ਆਕਸੀਜਨ ਸਪਲਾਈ ਵਿਚ ਵੀ ਸਮਾਂ ਲੱਗ ਰਿਹਾ ਹੈ। ਦਿੱਲੀ ਦੇ ਕੁਝ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਦੀ ਮੰਗ ਦੇ ਲਈ ਹਾਈਕੋਰਟ ਦਾ ਰੁਖ ਕਰਨਾ ਪਿਆ। -PTCNews