22 ਸਾਲਾ ਨਰਸ ਨੇ ਜਲੰਧਰ ਦੇ ਹਸਪਤਾਲ 'ਚ ਫਾਹਾ ਲਾ ਕੇ ਕੀਤੀ ਖੁਦਕੁਸ਼ੀ

By  Riya Bawa March 6th 2022 02:01 PM -- Updated: March 6th 2022 02:02 PM

ਜਲੰਧਰ: ਪੰਜਾਬ ਵਿਚ ਕਤਲ, ਖੁਦਕੁਸ਼ੀ ਤੇ ਦਿਨ ਦਿਹਾੜੇ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਕਪੂਰਥਲਾ ਚੌਕ ਸਥਿਤ ਨਿੱਜੀ ਹਸਪਤਾਲ ਦੇ ਕੁਆਰਟਰ 'ਚ ਸਟਾਫ ਨਰਸ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਕਰ ਲਈ। ਇਸ ਦੌਰਾਨ ਪੁਲਿਸ ਮੌਕੇ 'ਤੇ ਪੁਹੁੰਚੀ। ਮੁੱਢਲੀ ਜਾਂਚ ਦੌਰਾਨ ਇਸ ਘਟਨਾ ਲਈ ਹਸਪਤਾਲ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। 22 ਸਾਲਾ ਨਰਸ ਨੇ ਜਲੰਧਰ ਦੇ ਹਸਪਤਾਲ 'ਚ ਫਾਹਾ ਲਾ ਕੇ ਕੀਤੀ ਖੁਦਕੁਸ਼ੀ ਮ੍ਰਿਤਕਾ ਦੀ ਪਛਾਣ ਪ੍ਰਿਆ (22) ਵਾਸੀ ਕਰਤਾਰਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪ੍ਰਿਆ ਹਸਪਤਾਲ 'ਚ ਬਤੌਰ ਨਰਸ ਕੰਮ ਕਰਦੀ ਸੀ। ਇਕ ਦਿਨ ਪਹਿਲਾਂ ਉਸ ਦੀ ਹਸਪਤਾਲ ਦੇ ਸਟਾਫ ਨਾਲ ਝਗੜਾ ਹੋ ਗਿਆ ਸੀ। ਰਿਸ਼ਤੇਦਾਰਾਂ ਮੁਤਾਬਕ ਡਾਕਟਰ ਨੇ ਉਸ ਨਾਲ ਦੁਰਵਿਵਹਾਰ ਕੀਤਾ ਜਿਸ ਕਾਰਨ ਉਸ ਨੇ ਦੁਖੀ ਹੋ ਕੇ ਆਪਣੀ ਜਾਨ ਦੇ ਦਿੱਤੀ। 22 ਸਾਲਾ ਨਰਸ ਨੇ ਜਲੰਧਰ ਦੇ ਹਸਪਤਾਲ 'ਚ ਫਾਹਾ ਲਾ ਕੇ ਕੀਤੀ ਖੁਦਕੁਸ਼ੀ ਇਹ ਵੀ ਪੜ੍ਹੋ: Operation Ganga: 183 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਉਡਾਣ ਪਹੁੰਚੀ ਦਿੱਲੀ ਮਿਲੀ ਜਾਣਕਾਰੀ ਦੇ ਮੁਤਾਬਿਕ ਪ੍ਰਿਆ ਨਾਂ ਦੀ 22 ਸਾਲਾਂ ਦੀ ਇਹ ਨਰਸ ਜਲੰਧਰ ਦੇ ਕਰਤਾਰਪੁਰ ਇਲਾਕੇ ਦੀ ਰਹਿਣ ਵਾਲੀ ਸੀ। ਉਹ ਹਸਪਤਾਲ ਵਿੱਚ ਬਤੌਰ ਨਰਸ ਡਿਉਟੀ ਕਰਦੀ ਸੀ। ਅੱਜ ਦੁਪਹਿਰ ਉਸ ਦੀ ਦੇਹ ਹਸਪਤਾਲ ਦੇ ਹੋਸਟਲ ਵਿੱਚ ਉਸ ਦੇ ਕਮਰੇ ਵਿੱਚ ਫਾਹੇ ਨਾਲ ਲਟਕਦਾ ਹੋਇਆ ਮਿਲਿਆ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 22 ਸਾਲਾ ਨਰਸ ਨੇ ਜਲੰਧਰ ਦੇ ਹਸਪਤਾਲ 'ਚ ਫਾਹਾ ਲਾ ਕੇ ਕੀਤੀ ਖੁਦਕੁਸ਼ੀ ਜਲੰਧਰ: ਪੰਜਾਬ ਵਿਚ ਕਤਲ, ਖੁਦਕੁਸ਼ੀ ਤੇ ਦਿਨ ਦਿਹਾੜੇ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਕਪੂਰਥਲਾ ਚੌਕ ਸਥਿਤ ਸਿਗਮਾ ਹਸਪਤਾਲ ਦੇ ਕੁਆਰਟਰ 'ਚ ਸਟਾਫ ਨਰਸ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਕਰ ਲਈ। ਇਸ ਦੌਰਾਨ ਪੁਲਿਸ ਮੌਕੇ 'ਤੇ ਪੁਹੁੰਚੀ। ਮੁੱਢਲੀ ਜਾਂਚ ਦੌਰਾਨ ਇਸ ਘਟਨਾ ਲਈ ਹਸਪਤਾਲ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮ੍ਰਿਤਕਾ ਦੀ ਪਛਾਣ ਪ੍ਰਿਆ (22) ਵਾਸੀ ਕਰਤਾਰਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪ੍ਰਿਆ ਹਸਪਤਾਲ 'ਚ ਬਤੌਰ ਨਰਸ ਕੰਮ ਕਰਦੀ ਸੀ। ਇਕ ਦਿਨ ਪਹਿਲਾਂ ਉਸ ਦੀ ਹਸਪਤਾਲ ਦੇ ਸਟਾਫ ਨਾਲ ਝਗੜਾ ਹੋ ਗਿਆ ਸੀ। ਰਿਸ਼ਤੇਦਾਰਾਂ ਮੁਤਾਬਕ ਡਾਕਟਰ ਨੇ ਉਸ ਨਾਲ ਦੁਰਵਿਵਹਾਰ ਕੀਤਾ ਜਿਸ ਕਾਰਨ ਉਸ ਨੇ ਦੁਖੀ ਹੋ ਕੇ ਆਪਣੀ ਜਾਨ ਦੇ ਦਿੱਤੀ। ਮਿਲੀ ਜਾਣਕਾਰੀ ਦੇ ਮੁਤਾਬਿਕ ਪ੍ਰਿਆ ਨਾਂ ਦੀ 22 ਸਾਲਾਂ ਦੀ ਇਹ ਨਰਸ ਜਲੰਧਰ ਦੇ ਕਰਤਾਰਪੁਰ ਇਲਾਕੇ ਦੀ ਰਹਿਣ ਵਾਲੀ ਸੀ। ਉਹ ਸਿਗਮਾ ਹਸਪਤਾਲ ਵਿੱਚ ਬਤੌਰ ਨਰਸ ਡਿਉਟੀ ਕਰਦੀ ਸੀ। -PTC News

Related Post