ਸੰਗਰੂਰ, 12 ਮਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ 'ਚ ਦੇਰ ਰਾਤ 21 ਸਾਲਾ ਨੌਜਵਾਨ ਕਮਲਦੀਪ ਸਿੰਘ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉੱਤਰ ਦਿੱਤਾ ਗਿਆ।
ਇਹ ਵੀ ਪੜ੍ਹੋ: ਮੋਹਾਲੀ ਬੰਬ ਬਲਾਸਟ ਮਾਮਲਾ: ਨਿਸ਼ਾਨ ਸਿੰਘ ਤੋਂ ਪੁਲਿਸ ਕਰ ਰਹੀ ਹੈ ਪੁੱਛਗਿੱਛ
ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਥਾਣਾ ਸਿਟੀ 1, ਸੰਗਰੂਰ ਤੋਂ ਤਕਰੀਬਨ 100 ਮੀਟਰ ਦੀ ਦੂਰੀ 'ਤੇ ਵਾਪਰੀ। ਮ੍ਰਿਤਕ ਦੇ ਪਿਤਾ ਸੂਰਜ ਭਾਨ ਨੇ ਕਿਹਾ ਕਿ ਰਾਤ 2 ਵਜੇ ਸਾਡੇ ਕੋਲ ਲੜਕਾ ਆਇਆ ਤੇ ਕਹਿੰਦਾ "ਉੱਤੇ ਇੱਕ ਮੁੰਡਾ ਪਿਆ ਕੀ ਉਹ ਤੁਹਾਡਾ ਹੈ?"
ਉਨ੍ਹਾਂ ਦੱਸਿਆ ਜਦੋਂ ਅਸੀਂ ਘਟਨਾ ਵਾਲੀ ਥਾਂ 'ਤੇ ਜਾ ਕੇ ਵੇਖਿਆ ਤਾਂ ਸਾਡਾ ਕੁਲਦੀਪ ਖੂਨ 'ਚ ਲੱਥ-ਪੱਥ ਪਿਆ ਸੀ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸਗੋਂ ਉਨ੍ਹਾਂ ਦੇ ਮੁੰਡੇ ਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਜਿਸਤੋਂ ਬਾਅਦ ਇਹ ਭਾਣਾ ਵਾਪਰ ਗਿਆ।
ਜਦੋਂ ਥਾਣਾ ਸਿਟੀ ਸੰਗਰੂਰ ਦੇ ਐਸਐਚਓ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੇਰ ਰਾਤ ਇੱਕ ਫੋਨ ਆਇਆ ਜਿਸ ਵਿਚ ਮ੍ਰਿਤਕ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਵਾਰਦਾਤ ਵੇਲੇ ਮੌਕੇ 'ਤੇ ਮੌਜੂਦ ਸੀ। ਉਸਦਾ ਕਹਿਣਾ ਸੀ ਕਿ 4 ਲੋਕਾਂ ਨੇ ਉਸਦੇ ਭਰਾ ਦਾ ਕਤਲ ਕੀਤਾ ਹੈ ਤੇ ਗੋਲਡੀ ਉਸਦਾ ਭਰਾ ਮਨਿੰਦਰ ਅਤੇ ਦੋ ਹੋਰ ਲੋਕ ਵੀ ਇਸ ਕਤਲ 'ਚ ਸ਼ਾਮਲ ਸਨ। ਮਨਦੀਪ ਨੇ ਦੋਸ਼ ਲਾਇਆ ਕਿ ਗੋਲਡੀ ਦੇ ਹੱਥੀਂ ਪਿਸਤੌਲ ਸੀ ਜਿਸਨੇ ਕਮਲਦੀਪ ਦੇ ਸਿਰ ਨੂੰ ਨਿਸ਼ਾਨਾ ਬਣਾ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਵੱਡਾ ਐਕਸ਼ਨ, ਕਿਹਾ-ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਾ ਜਾਵੇ