ਟੋਰਾਂਟੋ: ਟੋਰਾਂਟੋ ਪੁਲਿਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਵਿੱਚ 21 ਸਾਲਾ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ 39 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਝ ਸਮਾਂ ਪਹਿਲਾਂ ਮੁਲਜ਼ਮ ਖ਼ਿਲਾਫ਼ ਇੱਕ ਹੋਰ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਦੋਵਾਂ ਪੀੜਤਾਂ ਤੋਂ ਸ਼ੱਕੀ ਵਿਅਕਤੀ ਦੇ ਜਾਣੂ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਅਤੇ ਕਤਲ ਦੇ ਕਾਰਨਾਂ ਦੀ ਜਾਂਚ ਲਈ ਜਾਂਚ ਕੀਤੀ ਜਾ ਰਹੀ ਹੈ। ਪੀੜਤ, ਜੋ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਰਹਿਣ ਵਾਲਾ ਸੀ, ਉਸਦੇ ਪਰਿਵਾਰ ਅਨੁਸਾਰ, ਉੱਚ ਸਿੱਖਿਆ ਹਾਸਲ ਕਰਨ ਲਈ ਜਨਵਰੀ ਵਿੱਚ ਕੈਨੇਡਾ ਚਲਾ ਗਿਆ ਸੀ। ਉਸ ਦੇ ਪਿਤਾ ਨੇ ਹੱਤਿਆ ਦੇ ਮਕਸਦ ਦਾ ਪਤਾ ਨਾ ਲੱਗਣ 'ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਉਸ ਨੇ ਏਜੇਂਸੀ ਨੂੰ ਦੱਸਿਆ ਕਿ ਉਹ ਕਾਰਤਿਕ ਦੇ ਕੇਸ ਦੀ ਕਾਨੂੰਨੀ ਕਾਰਵਾਈ ਦੀ ਪੈਰਵੀ ਕਰਨ ਲਈ ਕੈਨੇਡਾ ਜਾਵੇਗਾ। ਕਾਰਤਿਕ ਨੂੰ ਵੀਰਵਾਰ ਸ਼ਾਮ ਨੂੰ ਸੇਂਟ ਜੇਮਸ ਟਾਊਨ ਦੇ ਸ਼ੇਰਬੋਰਨ ਟੀਟੀਸੀ ਸਟੇਸ਼ਨ ਦੇ ਗਲੇਨ ਰੋਡ ਦੇ ਪ੍ਰਵੇਸ਼ ਦੁਆਰ 'ਤੇ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਟੋਰਾਂਟੋ ਪੁਲਿਸ ਸਰਵਿਸ ਦੇ ਮੁਖੀ ਜੇਮਸ ਰਾਮਰ ਨੇ ਪੱਤਰਕਾਰਾਂ ਨੂੰ ਦੱਸਿਆ, "ਕਾਰਤਿਕ ਪਿਛਲੇ ਵੀਰਵਾਰ ਨੂੰ ਸ਼ੇਰਬੋਰਨ ਸਬਵੇਅ ਸਟੇਸ਼ਨ ਦੇ ਬਾਹਰ ਸੀ ਜਦੋਂ ਇੱਕ ਅਜਨਬੀ ਉਸ ਕੋਲ ਪਹੁੰਚਿਆ... ਬਿਨਾਂ ਕਿਸੇ ਭੜਕਾਹਟ ਦੇ, ਇਸ ਵਿਅਕਤੀ ਨੇ ਕਾਰਤਿਕ ਨੂੰ ਕਈ ਵਾਰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।" ਇਹ ਵੀ ਪੜ੍ਹੋ:ਮੰਤਰੀ ਮੰਡਲ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਵੱਖ-ਵੱਖ ਸ਼੍ਰੇਣੀਆਂ ਦੀਆਂ 145 ਅਸਾਮੀਆਂ ਭਰਨ ਦੀ ਦਿੱਤੀ ਪ੍ਰਵਾਨਗੀ ਪੁਲਿਸ ਨੇ ਸ਼ੱਕੀ ਦੀ ਪਛਾਣ ਰਿਚਰਡ ਜੋਨਾਥਨ ਐਡਵਿਨ ਵਜੋਂ ਕੀਤੀ, ਜਿਸ 'ਤੇ ਪਿਛਲੇ ਸ਼ਨੀਵਾਰ ਨੂੰ ਇਕ ਹੋਰ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਐਡਵਿਨ ਦਾ ਦੂਜਾ ਸ਼ਿਕਾਰ ਏਲੀਜਾ ਐਲੀਜ਼ਾਰ ਮਹੇਪਥ (35) ਸੀ, ਜੋ ਜਾਰਜ ਸਟਰੀਟ ਦੇ ਨੇੜੇ ਡੰਡਾਸ ਸਟਰੀਟ ਈਸਟ ਦੇ ਉੱਤਰ ਵਾਲੇ ਪਾਸੇ ਪੱਛਮ ਵੱਲ ਪੈਦਲ ਜਾ ਰਿਹਾ ਸੀ। ਰਾਮਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵਾਂ ਹੱਤਿਆਵਾਂ ਦੇ ਪਿੱਛੇ ਸ਼ੱਕੀ ਪੁਲਿਸ ਹਿਰਾਸਤ ਵਿੱਚ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਟੋਰਾਂਟੋ ਪੁਲਿਸ ਨੇ ਐਲਾਨ ਕੀਤਾ ਸੀ ਕਿ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੀ ਹੱਤਿਆ ਦੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਟੋਰਾਂਟੋ ਪੁਲਿਸ ਸਰਵਿਸ ਦੇ ਮੁਖੀ ਜੇਮਸ ਰੈਮਰ ਨੇ ਕਿਹਾ, "ਕਾਰਤਿਕ ਪਿਛਲੇ ਵੀਰਵਾਰ ਨੂੰ ਸ਼ੇਰਬੋਰਨ ਸਬਵੇਅ ਸਟੇਸ਼ਨ ਦੇ ਬਾਹਰ ਸੀ, ਜਦੋਂ ਉਸ 'ਤੇ ਇੱਕ ਅਜਨਬੀ ਨੇ ਹਮਲਾ ਕੀਤਾ। ਸ਼ੱਕੀ ਨੇ ਕਾਰਤਿਕ ਨੂੰ ਬਿਨਾਂ ਕਿਸੇ ਕਾਰਨ ਦੇ ਕਈ ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।" -PTC News