ਉੱਤਰੀ ਭਾਰਤ 'ਚ ਧੁੰਦ ਦਾ ਕਹਿਰ, ਦਿੱਲੀ ਜਾਣ ਵਾਲੀਆਂ 21 ਟਰੇਨਾਂ ਦੇਰੀ ਨਾਲ ਚੱਲਣਗੀਆਂ

By  Pardeep Singh January 21st 2022 09:19 AM

ਨਵੀਂ ਦਿੱਲੀ: ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਠੰਡ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪੰਜਾਬ, ਦਿੱਲੀ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਵਿੱਚ ਧੁੰਦ ਦਾ ਕਹਿਰ ਹੈ। ਉੱਥੇ ਹੀ ਧੁੰਦ ਕਾਰਨ ਉੱਤਰੀ ਰੇਲਵੇ ਨੇ 21 ਟਰੇਨਾਂ ਆਪਣੇ ਨਿਸ਼ਚਿਤ ਸਮੇਂ ਤੋਂ ਦੇਰੀ ਨਾਲ ਚੱਲਣਗੀਆਂ। ਦੱਸ ਦੇਈਏ ਕਿ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਵੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੋਈ ਹੈ। ਭਾਰਤੀ ਮੌਸਮ ਵਿਭਾਗ ਦਾ ਹਿਣਾ ਹੈ ਕਿ ਅਗਲੇ ਦੋ ਤੋਂ 3 ਦਿਨਾਂ ਤੱਕ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਕਈ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਦੀ ਵੀ ਸੂਚਨਾ ਦਿੱਤੀ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ, ਲਦਾਖ , ਮੁਜਫਰਾਬਾਦ ਅਤੇ ਹਿਮਾਲਚ ਪ੍ਰਦੇਸ਼ ਵਿੱਚ ਮੀਂਹ ਦੇ ਨਾਲ ਨਾਲ ਭਾਰੀ ਬਰਫ਼ਬਾਰੀ ਵੀ ਹੋ ਸਕਦੀ ਹੈ। ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 7986 ਨਵੇਂ ਕੇਸ, 31 ਮਰੀਜ਼ਾਂ ਨੇ ਤੋੜਿਆ ਦਮ -PTC News

Related Post