20 ਸਾਲਾ ਕਬੱਡੀ ਖਿਡਾਰੀ ਅਗ਼ਵਾ, ਪੁਲਿਸ ਨੇ ਕਾਰਵਾਈ ਆਰੰਭੀ

By  Ravinder Singh October 8th 2022 02:46 PM -- Updated: October 8th 2022 02:49 PM

ਬਠਿੰਡਾ : ਹੁਸ਼ਿਆਰਪੁਰ ਦਸੂਹਾ ਦੇ ਪਿੰਡ ਓਡਰਾ ਦੇ ਇਕ 20 ਸਾਲਾ ਕਬੱਡੀ ਖਿਡਾਰੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਗ਼ਵਾ ਕਰ ਲਿਆ ਗਿਆ। ਇਸ ਸਬੰਧੀ ਦਸੂਹਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਹੁਸ਼ਿਆਰਪੁਰ ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਰਜੀਤ ਸਿੰਘ ਪੁੱਤਰ ਵਾਸੀ ਓਡਰਾ ਨੇ ਕਿਹਾ ਕਿ ਉਸ ਦੇ ਦੋ ਲੜਕੇ ਹਨ। ਵੱਡਾ ਲੜਕਾ ਜਿਸ ਦੀ ਉਮਰ ਕਰੀਬ 20 ਸਾਲ ਹੈ ਤੇ ਛੋਟਾ ਲੜਕਾ ਜਿਸ ਦੀ ਉਮਰ ਕਰੀਬ 17 ਸਾਲ ਹੈ। 20 ਸਾਲਾ ਕਬੱਡੀ ਖਿਡਾਰੀ ਅਗ਼ਵਾ, ਪੁਲਿਸ ਨੇ ਕਾਰਵਾਈ ਆਰੰਭੀਵੱਡਾ ਲੜਕਾ ਰੋਬਨ ਸਿੰਘ ਜੋ ਕਿ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਟੀ ਫਤਿਹਗੜ੍ਹ ਸਾਹਿਬ ਵਿਖੇ ਪੜ੍ਹਦਾ ਹੈ ਜੋ ਕਿ ਘਰ ਆਇਆ ਸੀ। ਕਰੀਬ ਦੋ ਵਜੇ ਆਪਣੇ ਮੋਟਰਸਾਇਕਲ ਉਤੇ ਸਵਾਰ ਹੋ ਕੇ ਘਰੋਂ ਬਾਹਰ ਗਿਆ ਸੀ ਤਾਂ ਉਸ ਦੇ ਪਿੰਡ ਦੀ ਲੜਕੀ ਰਿਸ਼ਤੇ ਵਿਚ ਉਸ ਦੀ ਭਤੀਜੀ ਲੱਗਦੀ ਹੈ, ਨੇ ਦੱਸਿਆ ਕਿ ਉਨ੍ਹਾਂ ਦਾ ਮੋਟਰਸਾਈਕਲ ਸਕੂਲ ਦੇ ਗੇਟ ਕੋਲ ਡਿੱਗਿਆ ਪਿਆ ਹੈ। 20 ਸਾਲਾ ਕਬੱਡੀ ਖਿਡਾਰੀ ਅਗ਼ਵਾ, ਪੁਲਿਸ ਨੇ ਕਾਰਵਾਈ ਆਰੰਭੀਸੁਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਸੇ ਬੇਟੇ ਗੁਰਮਿੰਦਰ ਸਿੰਘ ਨੇ ਵੱਡੇ ਲੜਕੇ ਰੋਬਨ ਸਿੰਘ ਨੂੰ ਫੋਨ ਕੀਤਾ ਤਾਂ ਰੋਬਨ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੋਕ ਉਸ ਦੇ ਸਿਰ ਵਿਚ ਸੱਟ ਮਾਰ ਕੇ ਉਸ ਨੂੰ ਗੱਡੀ ਵਿਚ ਪਾ ਕੇ ਲਿਜਾ ਰਹੇ ਹਨ। ਇਸ ਬਾਰੇ ਉਸ ਨੂੰ ਨਹੀਂ ਪਤਾ ਕਿ ਕਿੱਥੇ ਲਿਜਾ ਰਹੇ ਹਨ। ਇਸ ਦਾ ਬਾਅਦ ਰੋਬਨ ਦਾ ਫੋਨ ਬੰਦ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ। ਦਸੂਹਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਅਣਪਛਾਤੇ ਵਿਅਕਤੀਆਂ ਉਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News ਇਹ ਵੀ ਪੜ੍ਹੋ : ਪੰਜਾਬ 'ਚ ਸਮੱਸਿਆਵਾਂ ਦੇ ਝੰਬੇ ਵਿਦੇਸ਼ 'ਚ ਵੀ ਨਹੀਂ ਸੁਰੱਖਿਅਤ, ਨਿਜ਼ਾਮ ਬੇਪਰਵਾਹ, ਦੇਖੋ ਵੀਡੀਓ

Related Post