ਕੀ ਦੇਸ਼ 'ਚ ਸ਼ੁਰੂ ਹੋ ਗਈ ਹੈ ਕੋਰੋਨਾ ਦੀ ਤੀਜੀ ਲਹਿਰ! ਪੁੱਡੂਚੇਰੀ ’ਚ 20 ਬੱਚੇ ਕੋਰੋਨਾ ਪਾਜ਼ੇਟਿਵ

By  Baljit Singh July 16th 2021 06:51 PM

ਪੁੱਡੂਚੇਰੀ: ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਹ ਬੱਚਿਆਂ ’ਤੇ ਕਹਿਰ ਬਣ ਕੇ ਟੁੱਟ ਰਹੀ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਵੱਡੀ ਗਿਣਤੀ ’ਚ ਬੱਚੇ ਇਸ ਦਾ ਸ਼ਿਕਾਰ ਹੋ ਰਹੇ ਹਨ। ਪੁੱਡੂਚੇਰੀ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ 20 ਬੱਚਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਫਿਲਹਾਲ ਸਾਰੇ ਬੱਚੇ ਖ਼ਤਰੇ ਤੋਂ ਬਾਹਰ ਹਨ। ਪੜੋ ਹੋਰ ਖਬਰਾਂ: ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ- ‘ਲੱਗਦਾ ਹੈ ਹੁਣ ਦੇਸ਼ ‘ਚ ਜੰਗ ਹੋਵੇਗੀ’ ਸਿਹਤ ਅਤੇ ਪਰਿਵਾਰ ਭਲਾਈ ਸੇਵਾ ਨਿਰਦੇਸ਼ਕ ਐੱਸ. ਮੋਹਨ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਇਥੋਂ ਦੇ ਕਾਦਿਰਕਾਮਮ ਸਥਿਤ ਇੰਦਰਾ ਗਾਂਧੀ ਸਰਕਾਰੀ ਮੈਡੀਕਲ ਕਾਲਜ ਸਹਿ-ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਕੁਮਾਰ ਨੇ ਦੱਸਿਆ ਕਿ ਬੱਚਿਆਂ ਦੀ ਉਮਰ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ। ਪੜੋ ਹੋਰ ਖਬਰਾਂ: ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ, ਕਿਹਾ- ਰੇਲਵੇ ‘ਚ ਨਵੀਆਂ ਤਬਦੀਲੀਆਂ ਦੀ ਲੋੜ ਭਾਰਤ ’ਚ ਰੋਜ਼ਾਨਾ ਕੋਰੋਨਾ ਦੇ 40 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ 15 ਦਿਨ ਪਹਿਲਾਂ ਦੇਸ਼ ’ਚ ਕੋਰੋਨਾ ਦੀ ਰਫਤਾਰ ਘੱਟ ਹੋ ਗਈ ਸੀ ਪਰ ਹੁਣ ਇਕ ਵਾਰ ਫਿਰ ਕੋਰੋਨਾ ਨੇ ਦੇਸ਼ ਦੇ ਕਈ ਹਿੱਸਿਆਂ ’ਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਮੁੱਖ ਕਾਰਨ ਵਾਇਰਸ ’ਚ ਲਗਾਤਾਰ ਵੇਖਣ ਨੂੰ ਮਿਲ ਰਹੇ ਬਦਲਾਵਾਂ ਨੂੰ ਦੱਸਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ। ਪਹਿਲਾਂ ਡੈਲਟਾ ਅਤੇ ਬੀਟਾ, ਇਸ ਤੋਂ ਬਾਅਦ ਅਲਫਾ ਅਤੇ ਹੁਣ ਲੈਂਬਡਾ ਨੇ ਸਿਹਤ ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪੜੋ ਹੋਰ ਖਬਰਾਂ: ਤਾਲਿਬਾਨ ਨੇ ਮੰਗੀ 15 ਸਾਲ ਤੋਂ ਵਧੇਰੇ ਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਔਰਤਾਂ ਦੀ ਸੂਚੀ, ਕਾਰਨ ਹੈ ਅਜੀਬ -PTC News

Related Post