ਚੰਡੀਗੜ੍ਹ: ਸੰਯੁਕਤ ਸਮਾਜ ਮੋਰਚਾ ਦੇ ਆਗੂ ਡਾਕਟਰ ਸਵੈਮਾਨ ਸਿੰਘ ਨੇ 20 ਏਜੰਡੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਵਿਕਾਸ ਦੇ ਵੱਖਰੇ ਰਾਹ ਉੱਤੇ ਪਾਇਆ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਨਹਿਰੀ ਪਾਣੀ ਦੇ ਉੱਤੇ ਵਧੇਰੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ 20 ਏਜੰਡੇ ਲੈ ਕੇ ਆ ਰਹੇ ਹਨ ਜੋ ਪੰਜਾਬ ਦੇ ਵਿਕਾਸਮੁੱਖੀ ਹਨ।
ਪੰਜਾਬ ਦੇ ਵਿਕਾਸ ਲਈ ਡਾਕਟਰ ਸਵੈਮਾਨ ਸਿੰਘ ਦੇ 20 ਅਸ਼ਟਾਮੀ ਵਾਅਦੇ
1. ਦਿੱਲੀ ਤੋਂ ਵਿਆਜ਼ ਸਮੇਤ ਵਸੂਲੀ ਜਾਵੇਗੀ ਪੰਜਾਬ ਦੇ ਪਾਣੀਆ ਦੀ ਕੀਮਤ।
2. ਕਿਸਾਨਾਂ ਨੂੰ ਦਿੱਤੀ ਜਾਵੇਗੀ ਐਮਐਸਪੀ
3. ਕਿਸਾਨ ਮਜ਼ਦੂਰਾਂ ਦਾ ਕਰਾਂਗੇ ਸਾਰਾ ਕਰਜ਼ਾ ਮਾਫ਼
4. ਪੰਜਾਬ ਦੇ ਕਿਸਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਤੀਬਾੜੀ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
5. ਪੰਜਾਬ ਨੂੰ ਕਰਾਂਗੇ 100 ਫੀਸਦੀ ਨਸ਼ਾ ਮੁਕਤ ।
6. ਫਰਾਂਸ ਦਾ ਸਿਹਤ ਢਾਂਚਾ ਪੰਜਾਬ ਵਿੱਚ ਲਾਗੂ ਕਰਕੇ ਹਰ ਪੰਜਾਬੀ ਨੂੰ ਦਿੱਤੀਆ ਜਾਣਗੀਆਂ ਮੁਫਤ ਸਿਹਤ ਸਹੂਲਤਾਂ। ਕੈਂਸਰ ਦੀ ਜੜ੍ ਪੁੱਟਣ ਲਈ ਹਰ ਸੰਭਵ ਕਦ ਚੁੱਕਿਆ ਜਾਵੇਗਾ।
7. ਮਾਨਸਿਕ ਤੇ ਸਰੀਰਕ ਤੌਰ ਤੇ ਵਿਕਲਾਂਗ ਵਿਅਕਤੀਆਂ ਲਈ 8400 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਨਾਲ-ਨਾਲ ਮੁਫ਼ਤ ਸਿਖਲਾਈ
8. ਯੂਨੀਵਰਸਿਟੀ ਪੱਧਰ ਤੱਕ ਦੀ ਮੁਫ਼ਤ ਅਮਰੀਕੀ ਮਾਡਲ ਤੇ ਆਧਾਰਿਤ ਸਿੱਖਿਆ
9. NEET, IPS, IAS ਤੇ IELTS ਦੀ ਦਿੱਤੀ ਜਾਵੇਗੀ ਮੁਫਤ ਸਿਖਲਾਈ।
10 .ਹਰੇਕ ਗਰੇਜੂਏਟ ਵਿਦਿਆਰਥੀ ਨੂੰ ਨਵਾਂ ਵਪਾਰ ਖੋਲਣ ਵਾਸਤੇ ਦਿੱਤਾ ਜਾਵੇਗਾ 10 ਲੱਖ ਰੁਪਏ ਤੱਕ ਦਾ ਵਿਅਜ਼ ਮੁਕਤ ਲੋਨ
11. ਮਨੁੱਖੀ ਅਧਿਕਾਰੀ ਦੀ ਰੱਖਿਆ ਯਕੀਨੀ ਬਣਾਈ ਜਾਵੇਗੀ। ਕਿਸੇ ਵੀ ਪੱਧਰ ਤੇ ਹੁੰਦੇ ਅਣਮਨੁੱਖੀ ਵਤੀਰੇ ਨੂੰ ਪਾਵਾਂਗੇ ਠੱਲ।
12. ਔਰਤਾਂ ਲਈ ਸੁਰੱਖਿਅਤ ਸਮਾਜ ਸਿਰਜਿਆ ਜਾਵੇਗਾ
13. ਹਰ ਪਰਿਵਾਰ ਲਈ ਕੁਦਰਤੀ ਮੌਤ ਦੇ ਮਾਮਲਿਆਂ ਵਿੱਚ ਵੀ 2 ਲੱਖ ਰੁਪਏ ਦਾ ਬੀਮਾ।
14. ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਦਿੱਤੀ ਜਾਵੇਗੀ ਮਾਨਤਾ
15. ਪੰਜਾਬ ਹੋਵੇਗਾ 100 ਫੀਸਦੀ ਭ੍ਰਿਸ਼ਟਾਚਾਰ ਮੁਕਤ
16. ਅਨੁਸੂਚਿਤ ਤੇ ਪਿਛੜੀਆ ਸ਼੍ਰੇਣੀਆ ਲਈ ਲੋਕ ਭਲਾਈ ਦੀਆਂ ਵੱਖ-ਵੱਖ ਸਕੀਮਾਂ 6 ਮਹੀਨੇ ਦੇ ਅੰਦਰ-ਅੰਦਰ ਕੀਤੀਆ ਜਾਣਗੀਆ ਲਾਗੂ
17. ਪਿਛਲੇ 20 ਸਾਲ ਦੇ ਹਰ ਵਿਧਾਇਕ ਦੀ ਆਮਦਨ ਦੀ ਕਰਵਾਈ ਜਾਵੇਗੀ ਵਿਸ਼ੇਸ਼ ਜਾਂਚ
18. ਹਰੇਕ ਪਿੰਡ ਵਿੱਚ ਬਣਾਇਆ ਜਾਵੇਗਾ ਖੇਡ ਮੈਦਾਨ
19. 5 ਸਾਲਾਂ ਦੇ ਅੰਦਰ-ਅੰਦਰ ਦਿੱਤੀਆ ਜਾਣਗੀਆਂ 35 ਲੱਖ ਨੌਕਰੀਆਂ
20. 5 ਸਾਲਾਂ ਦੇ ਅੰਦਰ-ਅੰਦਰ ਸਾਰੇ ਬੇਘਰ ਪੰਜਾਬੀਆਂ ਲਈ ਘਰ ਬਣਾਏ ਜਾਣਗੇ।
ਇਹ ਵੀ ਪੜ੍ਹੋ:Elections 2022: 14 ਫਰਵਰੀ ਨੂੰ ਪੰਜਾਬ ਆਉਣਗੇ PM ਮੋਦੀ, ਜਲੰਧਰ 'ਚ ਹੋਣ ਦੀ ਸੰਭਾਵਨਾ
-PTC News