ਖੰਨਾ: ਪੰਜਾਬ ਵਿਚ ਆਏ ਦਿਨ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿਥੇ ਸੜਕ ਹਾਦਸੇ ’ਚ ਦੋ ਮਾਸੂਮ ਸਕੇ ਭਰਾਵਾਂ ਦੀ ਮੋਤ ਹੋ ਗਈ । ਮ੍ਰਿਤਕ ਬੱਚਿਆਂ ਵਿਚੋਂ ਇਕ ਦੀ ਉਮਰ 9 ਸਾਲ ਅਤੇ ਦੂਸਰੇ ਦੀ 14 ਸਾਲ ਹੈ। ਉਹ ਆਪਣੀ ਮਾਂ ਨਾਲ ਪਿੰਡ ਭੱਟੀਆਂ ਨੇੜੇ ਕਿਸੇ ਸਮਾਰੋਹ ’ਤੇ ਜਾ ਰਹੇ ਸਨ ਕਿ ਟਰੱਕ ਦੀ ਫੇਟ ਵੱਜਣ ਨਾਲ ਹੋਏ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਇਹ ਖੰਨਾ ਦੇ ਮਲੇਰਕੋਟਲਾ ਰੋਡ ’ਤੇ ਸਥਿੱਤ ਜੇਠੀ ਨਗਰ ਦੇ ਰਹਿਣ ਵਾਲੇ ਸਨ। ਵੱਡੇ ਭਰਾ ਦਾ ਨਾਮ ਅਸ਼ਵਿੰਦਰ ਸਿੰਘ ਭੰਗੂ ਅਤੇ ਛੋਟੇ ਦਾ ਨਾਮ ਪਰਮਿੰਦਰ ਸਿੰਘ ਗੈਰੀ ਦੱਸਿਆ ਗਿਆ ਹੈ। ਦੱਸ ਦੇਈਏ ਕਿ ਖੰਨਾ ਜੀ ਟੀ ਰੋਡ ਤੇ ਖਾਲਸਾ ਪੈਟਰੋਲ ਪੰਪ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਦਾਸੇ ਦੌਰਾਨ ਟਰੱਕ ਦੀ ਟੱਕਰ ਲੱਗਣ ਕਾਰਨ ਐਕਟਿਵਾ ਤੇ ਆਪਣੇ ਮਾਤਾ ਨਾਲ ਜਾ ਰਹੇ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਦ ਕਿ ਉਨ੍ਹਾਂ ਦੀ ਮਾਂ ਦਾ ਬਚਾਅ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ 'ਚ ਪਹੁੰਚਾਇਆ। ਹਾਦਸੇ ਸੰਬੰਧੀ ਏ.ਐੱਸ.ਆਈ ਜਗਦੇਵ ਸਿੰਘ ਨੇ ਦੱਸਿਆ ਕਿ ਕਮਲਜੀਤ ਕੌਰ ਵਾਸੀ ਜੇਠੀ ਨਗਰ ਖੰਨਾ ਐਕਟਿਵਾ ਤੇ ਆਪਣੇ ਦੋ ਲੜਕਿਆਂ ਅਸ਼ਵਿੰਦਰ ਸਿੰਘ ਭੰਗੂ ਉਰਫ ਅਮਨ (14ਸਾਲ) ਅਤੇ ਗੁਰਵਿੰਦਰ ਸਿੰਘ ਉਰਫ ਗੈਰੀ (10ਸਾਲ) ਨਾਲ ਕਿਸੇ ਧਾਰਮਿਕ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਭੱਟੀਆਂ ਪਿੰਡ ਵੱਲ ਜਾ ਰਹੀ ਸੀ। ਜੀ.ਟੀ ਰੋਡ ਤੇ ਖਾਲਸਾ ਪੈਟਰੋਲ ਪੰਪ ਕੋਲ ਇਕ ਟਰੱਕ ਦੇ ਡਰਾਈਵਰ ਨੇ ਪਿੱਛੋਂ ਐਕਟਿਵਾ ਨੂੰ ਲਪੇਟ 'ਚ ਲੈ ਲਿਆ। ਇਹ ਵੀ ਪੜ੍ਹੋ : ਲੋਕਾਂ ਨੂੰ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਆਉਣਾ ਪਵੇਗਾ : ਭਗਵੰਤ ਮਾਨ ਹਾਦਸੇ ਦੌਰਾਨ ਇਕ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਅਤੇ ਗੰਭੀਰ ਜਖਮੀ ਹੋਏ ਦੂਜੇ ਬੱਚੇ ਦੀ ਲੁਧਿਆਣਾ ਦੇ ਹਸਪਤਾਲ ਚ ਮੌਤ ਹੋ ਗਈ। ਜਦਕਿ ਐਕਟਿਵ ਚਲਾ ਰਹੀ ਔਰਤ ਦਾ ਬਚਾਅ ਹੋ ਗਿਆ। ਦੋਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਹਾਦਸੇ ਸੰਬੰਧੀ ਟਰੱਕ ਡਰਾਈਵਰ ਸ਼ਾਮ ਲਾਲ ਵਾਸੀ ਨਵੀਂ ਆਬਾਦੀ ਖੰਨਾ ਨੂੰ ਕਾਬੂ ਕਰ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News