ਚੰਡੀਗੜ੍ਹ: ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,94,720 ਨਵੇਂ ਮਾਮਲੇ ਸਾਹਮਣੇ ਆਏ ਹਨ ਉਥੇ ਹੀ 442 ਲੋਕਾਂ ਦੀ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਅਨੁਸਾਰ 60405 ਮਰੀਜ਼ਾਂ ਦੀ ਰਿਕਵਰੀ ਹੋ ਗਈ ਹੈ। ਕੋਰੋਨਾ ਵਾਇਰਸ ਦੇ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 9,55,319 ਹੈ।ਰੋਜਾਨਾ ਦੀ ਪੌਜੀਟਿਵ ਦਰ 11.05 ਫੀਸਦੀ ਹੈ।
ਦੇਸ਼ ਵਿੱਚ ਓਮੀਕਰੋਨ (Omicron in India) ਦੇ ਮਾਮਲੇ 4 868 ਹੋ ਗਏ। ਉਥੇ ਹੀ ਇਹਨਾਂ ਵਿਚੋਂ ਕਈ ਲੋਕ ਤੰਦੁਰੁਸਤ ਹੋ ਕੇ ਘਰ ਪਰਤ ਗਏ ਹਨ।ਸਿਹਤ ਮੰਤਰਾਲਾ ਦੇ ਮੁਤਾਬਿਕ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਕੇ 3,60,70,510 ਹੋ ਗਏ ਹਨ। ਹੁਣ ਤੱਕ ਸਰਗਰਮ ਮਾਮਲਿਆਂ ਦੀ ਗਿਣਤੀ 9 , 55 , 319 ਹੋ ਗਈ ਹੈ। ਉਥੇ ਹੀ ਸੰਕਰਮਣ ਨਾਲ 4, 84, 655 ਮਰੀਜ਼ਾਂ ਦੀ ਮੌਤ ਹੋਈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ 1,68,063 ਨਵੇਂ ਮਾਮਲੇ (new cases of Corona) ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਸੰਕਰਮਣ ਦੀ ਕੁਲ ਗਿਣਤੀ 35,875,790 ਹੋ ਗਈ। ਕੱਲ ਇੱਕ ਦਿਨ ਵਿੱਚ ਪੌਜੀਟਿਵ ਮਾਮਲਿਆਂ ਵਿੱਚ ਕਮੀ ਦੀ ਵਜ੍ਹਾ ਨਾਲ ਪੌਜੀਟਿਵਿਟੀ ਰੇਟ ਵਿੱਚ ਮਾਮੂਲੀ ਗਿਰਾਵਟ ਆਈ।