ਚੰਡੀਗੜ੍ਹ: ਤੁਸੀਂ ਵੀ ਕਈ ਲੋਕਾਂ ਦੇ ਸ਼ੌਕ ਵੇਖੇ ਹੋਣੇ ਹਨ ਜੋ ਤੁਹਾਨੂੰ ਹੈਰਾਨ ਕਰ ਦਿੰਦੇ ਹਨ। ਚੰਡੀਗੜ੍ਹ ਦੇ ਰਹਿਣ ਵਾਲੇ ਬ੍ਰਿਜ ਮੋਹਨ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਉਸਦਾ ਸ਼ੌਂਕ ਹੀ ਵੱਖਰੀ ਕਿਸਮ ਦਾ ਹੈ। ਉਸ ਨੇ ਆਪਣੀ ਹੌਂਡਾ ਐਕਟਿਵਾ ਉੱਤੇ ਵੀਆਈਪੀ ਨੰਬਰ ਲਗਾਉਣ ਲਈ 15 ਲੱਖ ਰੁਪਏ ਖਰਚ ਕੀਤੇ ਹਨ। ਇਹ ਗੱਲ ਇਸ ਕਰਕੇ ਹੈਰਾਨ ਕਰਦੀ ਹੈ ਕਿ ਐਕਟਿਵ ਸਿਰਫ 71000 ਰੁਪਏ ਦੀ ਹੈ ਪਰ ਉਸ ਉੱਤੇ ਨੰਬਰ ਲਗਾਉਣ ਲਈ 15 ਲੱਖ ਰੁਪਏ ਖਰਚ ਕੀਤੇ ਹਨ।
ਦੱਸ ਦੇਈਏ ਕਿ ਚੰਡੀਗੜ੍ਹ ਦੇ ਸੈਕਟਰ-23 ਵਿੱਚ ਰਹਿਣ ਵਾਲਾ 42 ਸਾਲਾ ਬ੍ਰਿਜ ਮੋਹਨ ਨੇ ਚੰਡੀਗੜ੍ਹ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੁਆਰਾ ਆਯੋਜਿਤ ਇੱਕ ਨਿਲਾਮੀ ਵਿੱਚ ਇੱਕ ਫੈਂਸੀ ਨੰਬਰ ਪਲੇਟ ਹਾਸਿਲ ਕੀਤੀ ਹੈ। ਉਸ ਨੇ ਗੱਡੀ ਨੰਬਰ CH01-CJ-0001 ਲੈਣ ਲਈ 15.44 ਲੱਖ ਰੁਪਏ ਦਾ ਭੁਗਤਾਨ ਕੀਤਾ। ਜ਼ਿਕਰਯੋਗ ਹੈ ਕਿ ਬ੍ਰਿਜ ਮੋਹਨ ਇਸ਼ਤਿਹਾਰਬਾਜ਼ੀ ਦਾ ਕਾਰੋਬਾਰ ਕਰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਵੀਆਈਪੀ ਨੰਬਰਾਂ ਦੀ ਨਿਲਾਮੀ 14 ਅਪ੍ਰੈਲ ਤੋਂ 16 ਅਪ੍ਰੈਲ ਤੱਕ ਚਲਾਈ ਗਈ ਸੀ। ਚੰਡੀਗੜ੍ਹ ਲਾਈਸੈਂਸਿੰਗ ਅਥਾਰਟੀ ਦੇ ਇੱਕ ਅਧਿਕਾਰੀ ਅਨੁਸਾਰ 378 ਨੰਬਰ ਪਲੇਟਾਂ ਦੀ ਨਿਲਾਮੀ ਕੀਤੀ ਗਈ ਜਿਸ ਤੋਂ ਕੁੱਲ 1.5 ਕਰੋੜ ਰੁਪਏ ਮਿਲੇ ਹਨ।
ਤੁਸੀ ਵੀ ਬ੍ਰਿਜ ਮੋਹਨ ਦਾ ਸ਼ੌਂਕ ਜਾਣਕੇ ਹੈਰਾਨ ਹੋਏ ਹੋਵੋਗੇ ਕਿ ਇਕ ਨੰਬਰ ਲੈਣ ਲਈ 15 ਲੱਖ ਰੁਪਏ ਖਰਚ ਦਿੱਤੇ ਹਨ। ਸਰਕਾਰ ਨੇ ਵੀਆਈਪੀ ਨੰਬਰਾਂ ਤੋਂ 105 ਕਰੋੜ ਰੁਪਏ ਕਮਾਏ ਹਨ। ਇਹ ਵੀ ਪੜ੍ਹੋ:‘ਆਪ’ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਨੇ ਕੀਤੀ ਰੇਡ -PTC News