16 ਦਿਨਾਂ 'ਚ 14ਵੇਂ ਵਾਧੇ ਨਾਲ ਪੈਟਰੋਲ-ਡੀਜ਼ਲ 10 ਰੁਪਏ ਪ੍ਰਤੀ ਲੀਟਰ ਮਹਿੰਗਾ
ਨਵੀਂ ਦਿੱਲੀ, 6 ਅਪ੍ਰੈਲ (ਏਜੰਸੀ): ਈਂਧਨ ਦੀਆਂ ਕੀਮਤਾਂ ਵਿਚ ਬੁੱਧਵਾਰ ਨੂੰ 80 ਪੈਸੇ ਪ੍ਰਤੀ ਲੀਟਰ ਦਾ ਹੋਰ ਵਾਧਾ ਹੋਣ ਦੇ ਨਾਲ ਹੀ ਪਿਛਲੇ 16 ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ 14 ਰੁਪਏ ਦੇ ਵਾਧੇ ਤੋਂ ਬਾਅਦ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਰਾਸ਼ਟਰੀ ਰਾਜਧਾਨੀ 'ਚ ਪੈਟਰੋਲ ਅੱਜ 105 ਰੁਪਏ ਦਾ ਅੰਕੜਾ ਪਾਰ ਕਰ ਗਿਆ, ਜਦਕਿ ਮੁੰਬਈ 'ਚ ਇਹ 120 ਰੁਪਏ ਨੂੰ ਪਾਰ ਕਰ ਗਿਆ ਹੈ। ਇਹ ਵੀ ਪੜ੍ਹੋ: ਹੁਣ ਹਫ਼ਤੇ ਦੇ ਸੱਤੇ ਦਿਨ ਖੁੱਲੇਗਾ ਸੇਵਾ ਕੇਂਦਰ, ਕਿੱਥੇ-ਕਿੱਥੇ ਹੋਵੇਗਾ ਇਹ ਨਿਯਮ ਲਾਗੂ ਕੀਮਤਾਂ ਵਿੱਚ ਤਾਜ਼ਾ ਵਾਧੇ ਦੇ ਨਾਲ, ਪੈਟਰੋਲ ਦੀ ਕੀਮਤ ਹੁਣ ਦਿੱਲੀ ਵਿੱਚ 105.41 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 96.67 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ 84 ਪੈਸੇ ਦੇ ਵਾਧੇ ਨਾਲ 120.51 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 85 ਪੈਸੇ ਦੇ ਵਾਧੇ ਨਾਲ 104.77 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਈਂਧਨ ਦੀਆਂ ਕੀਮਤਾਂ ਵਿਚ ਵਾਧੇ ਦੇ ਮੁੱਦੇ 'ਤੇ ਕੇਂਦਰ ਸਰਕਾਰ ਦਾ ਬਚਾਅ ਕਰਦੇ ਹੋਏ ਇਸ ਦੀ ਦੂਜੇ ਦੇਸ਼ਾਂ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਸਿਰਫ "ਸਿਰਫ 5 ਪ੍ਰਤੀਸ਼ਤ" ਦਾ ਬਦਲਾਅ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵਧੀਆਂ ਈਂਧਨ ਦੀਆਂ ਕੀਮਤਾਂ ਦੂਜੇ ਦੇਸ਼ਾਂ ਵਿੱਚ ਕੀਮਤਾਂ ਵਿੱਚ ਤਬਦੀਲੀ ਦਾ 1/10ਵਾਂ ਹਿੱਸਾ ਹਨ। ਅਪ੍ਰੈਲ 2021 ਅਤੇ ਮਾਰਚ 2022 ਦੇ ਵਿਚਕਾਰ ਗੈਸੋਲੀਨ (ਪੈਟਰੋਲ) ਦੀਆਂ ਕੀਮਤਾਂ ਦੀ ਤੁਲਨਾ ਕਰਦੇ ਹੋਏ, ਸੰਯੁਕਤ ਰਾਜ ਅਮਰੀਕਾ (ਯੂਐਸਏ) ਵਿੱਚ ਕੀਮਤਾਂ 'ਚ 51 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਲੋਕ ਸਭਾ 'ਚ ਕਿਹਾ ਕਿ ਕੈਨੇਡਾ 'ਚ 52 ਫੀਸਦੀ, ਜਰਮਨੀ 'ਚ 55 ਫੀਸਦੀ, ਯੂਨਾਈਟਿਡ ਕਿੰਗਡਮ 'ਚ 55 ਫੀਸਦੀ, ਫਰਾਂਸ 'ਚ 50 ਫੀਸਦੀ, ਸਪੇਨ 'ਚ 58 ਫੀਸਦੀ ਜਦਕਿ ਭਾਰਤ 'ਚ ਸਿਰਫ 5 ਫੀਸਦੀ ਦਾ ਵਧਾ ਹੋਇਆ। ਹਾਲਾਂਕਿ ਵਿਰੋਧੀ ਧਿਰ ਤੇਲ ਦੀਆਂ ਕੀਮਤਾਂ 'ਚ ਵਾਧੇ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਰਕਾਰ 'ਤੇ ਦਬਾਅ ਵਧਾ ਰਹੀ ਹੈ। ਯੂਕਰੇਨ ਵਿੱਚ ਰੂਸੀ ਫੌਜੀ ਕਾਰਵਾਈਆਂ ਦੇ ਮੱਦੇਨਜ਼ਰ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਪਿਛਲੇ ਸਾਲ 4 ਨਵੰਬਰ ਤੋਂ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਵਿੱਚ ਵਿਰਾਮ ਸੀ, ਜੋ ਕਿ 22 ਮਾਰਚ ਨੂੰ ਖਤਮ ਹੋ ਗਿਆ ਸੀ। ਕੌਮਾਂਤਰੀ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਤੇਜ਼ੀ ਦੇ ਮੱਦੇਨਜ਼ਰ ਕੀਮਤਾਂ 'ਚ ਹੋਰ ਵਾਧਾ ਕੀਤਾ ਜਾਣਾ ਤੈਅ ਹੈ। ਇਸ ਦਾ ਹੋਰ ਵਸਤੂਆਂ ਦੀਆਂ ਕੀਮਤਾਂ 'ਤੇ ਭਾਰੀ ਪ੍ਰਭਾਵ ਪਵੇਗਾ ਅਤੇ ਮਹਿੰਗਾਈ ਦੇ ਦਬਾਅ ਅਤੇ ਵਿਕਾਸ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਹੋਰ ਵਸਤੂਆਂ ਦੀਆਂ ਕੀਮਤਾਂ 'ਤੇ ਵੀ ਅਸਰ ਪਵੇਗਾ। ਤੇਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਕਾਂਗਰਸ ਦੀ ਦੇਸ਼ ਵਿਆਪੀ ਵਿਰੋਧ ਮੁਹਿੰਮ ‘ਮਹਿੰਗਾਈ ਮੁਕਤ ਭਾਰਤ ਅਭਿਆਨ’ ਭਲਕੇ ਸਮਾਪਤ ਹੋਵੇਗੀ, ਜਿਸ ਤਹਿਤ ਉਹ ਦੇਸ਼ ਭਰ ਵਿੱਚ ਰੈਲੀਆਂ ਅਤੇ ਮਾਰਚਾਂ ਦਾ ਆਯੋਜਨ ਕਰ ਰਹੀ ਹੈ। ਇਹ ਮੁਹਿੰਮ 31 ਮਾਰਚ ਨੂੰ ਸ਼ੁਰੂ ਹੋਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਨਵੰਬਰ ਨੂੰ ਕੇਂਦਰ ਨੇ ਦੇਸ਼ ਭਰ 'ਚ ਪ੍ਰਚੂਨ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਪੈਟਰੋਲ 'ਤੇ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਇਹ ਵੀ ਪੜ੍ਹੋ: ਗੰਦੇ ਪਾਣੀ ਦੀਆਂ ਭਰੀਆਂ ਬਾਲਟੀਆਂ ਲੈ ਕੇ ਕੌਂਸਲਰ ਦਫ਼ਤਰ ਪੁਹੰਚੇ ਲੋਕ ,ਕਰਤਾ ਪਾਣੀ- ਪਾਣੀ ਇਸ ਤੋਂ ਬਾਅਦ ਕਈ ਰਾਜ ਸਰਕਾਰਾਂ ਨੇ ਲੋਕਾਂ ਨੂੰ ਰਾਹਤ ਦੇਣ ਲਈ ਪੈਟਰੋਲ ਅਤੇ ਡੀਜ਼ਲ 'ਤੇ ਵੈਲਯੂ-ਐਡਡ ਟੈਕਸ (ਵੈਟ) ਨੂੰ ਘਟਾ ਦਿੱਤਾ ਸੀ। ਏ.ਐਨ.ਆਈ ਦੇ ਸਹਿਯੋਗ ਨਾਲ -PTC News