ਅਣਗਹਿਲੀ ਕਰ ਕੇ ਭਾਰਤ ਦੇ 14 ਲੋਕ ਹੋਏ HIV ਨਾਲ ਪ੍ਰਭਾਵਿਤ, ਜਾਣੋ ਪੂਰਾ ਮਾਮਲਾ

By  Jasmeet Singh August 8th 2022 02:32 PM

ਸਿਹਤ, 8 ਅਗਸਤ: ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਐੱਚਆਈਵੀ (HIV) ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ ਸਥਾਨਕ ਟੈਟੂ ਪਾਰਲਰ (Tatto Parlour) ਵਿੱਚ ਟੈਟੂ (Tatto) ਬਣਵਾਉਣ ਤੋਂ ਬਾਅਦ 14 ਲੋਕਾਂ ਦਾ ਐੱਚਆਈਵੀ (HIV) ਸੰਕਰਮਣ ਟੈਸਟ ਸਕਾਰਾਤਮਕ ਆਇਆ ਹੈ। ਇਹ ਖੌਫਨਾਕ ਘਟਨਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਦੱਸੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਸੂਈ ਦੀ ਕੀਮਤ ਬਚਾਉਣ ਲਈ ਕਈ ਵਾਰ ਟੈਟੂ ਬਣਾਉਣ ਵਾਲੇ ਇੱਕੋ ਸੂਈ ਦੀ ਵਰਤੋਂ ਕਰ ਲੈਂਦੇ ਹਨ। ਇਸ ਲਈ ਹਰ ਕਿਸੇ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਟੈਟੂ ਬਣਾਉਣ ਤੋਂ ਪਹਿਲਾਂ ਨਵੀਂ ਸੂਈ ਦੀ ਹੀ ਵਰਤੋਂ ਕੀਤੀ ਜਾਵੇ। ਭਾਰਤ ਵਿੱਚ 23,18,737 ਲੋਕ ਐੱਚਆਈਵੀ (HIV) ਨਾਲ ਰਹਿ ਰਹੇ ਹਨ, ਜਿਨ੍ਹਾਂ 'ਚ 81,430 ਬੱਚੇ ਹਨ। ਐੱਚਆਈਵੀ (HIV) ਸਭ ਤੋਂ ਵੱਧ ਜਾਨਲੇਵਾ ਬਿਮਾਰੀਆਂ ਵਿੱਚੋਂ ਇੱਕ ਹੈ। ਇਸ ਬਿਮਾਰੀ ਦਾ ਪੂਰਾ ਨਾਂ ਹਿਊਮਨ ਇਮਯੂਨੋਡਫੀਸਿਏਂਸੀ ਵਾਇਰਸ (Human Immunodeficiency Virus) ਹੈ। ਇਹ ਵਾਇਰਸ ਹੈ ਜੋ ਏਡਜ਼ (AIDS) ਦੀ ਬਿਮਾਰੀ ਦੇ ਵਿਕਾਸ ਦਾ ਕਾਰਨ ਬਣ ਸਕਦਾ ਹੈ। ਐੱਚਆਈਵੀ ਸਰੀਰ ਦੀ ਇਮਿਊਨ ਸਿਸਟਮ (Immune System) 'ਤੇ ਹਮਲਾ ਕਰਦਾ ਹੈ। ਇਲਾਜ ਨਾ ਕੀਤੇ ਜਾਣ 'ਤੇ ਐੱਚਆਈਵੀ (HIV) ਸਰੀਰ ਵਿੱਚ ਟੀ ਸੈੱਲਾਂ (T Cells) ਦੀ ਗਿਣਤੀ ਨੂੰ ਘਟਾ ਦਿੰਦਾ ਹੈ। ਟੀ ਸੈੱਲ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ ਅਤੇ ਐੱਚਆਈਵੀ (HIV) ਉਨ੍ਹਾਂ ਵਿੱਚੋਂ ਬਹੁਤ ਸਾਰੇ ਨੂੰ ਨਸ਼ਟ ਕਰ ਸਕਦਾ ਹੈ, ਜਿਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸਦੇ ਨਾਲ ਵੱਖ ਵੱਖ ਲਾਗ ਅਤੇ ਹੋਰ ਕਿਸਮ ਦੀਆਂ ਬਿਮਾਰੀਆਂ ਬਹੁਤ ਕਮਜ਼ੋਰ ਇਮਿਊਨ ਸਿਸਟਮ (Immune System) ਦਾ ਫਾਇਦਾ ਚੁੱਕ ਸਕਦੀਆਂ ਹਨ। ਹਾਲਾਂਕਿ ਐੱਚਆਈਵੀ (HIV) ਸਭ ਤੋਂ ਘਾਤਕ ਬਿਮਾਰੀਆਂ ਵਿੱਚੋਂ ਇੱਕ ਹੈ ਅਤੇ ਇੱਕ ਵਾਰ ਜਦੋਂ ਇਹ ਬਿਮਾਰੀ ਆਪਣੇ ਖਾਸ ਪੜਾਅ 'ਤੇ ਪਹੁੰਚ ਜਾਂਦੀ ਹੈ ਤਾਂ ਇਸਦਾ ਕੋਈ ਇਲਾਜ ਨਹੀਂ ਹੁੰਦਾ। ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਦਾ ਕਹਿਰ: 24 ਘੰਟਿਆਂ 'ਚ ਕੋਵਿਡ-19 ਦੇ 16,167 ਨਵੇਂ ਮਾਮਲੇ ਆਏ ਸਾਹਮਣੇ -PTC News

Related Post