ਪਾਲਘਰ : ਮਹਾਂਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਇਕ ਵੱਡੀ ਘਟਨਾ ਵਾਪਰੀ ਹੈ। ਜਿੱਥੇ ਪਾਲਘਰ ਦੇ ਵਿਰਾਰ ਦੇ ਕੋਵਿਡ ਹਸਪਤਾਲ ਵਿੱਚ ਵੀਰਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ 13 ਮਰੀਜ਼ਾਂ ਦੀ ਮੌਤ ਹੋ ਗਈ ਹੈ।ਇਹ ਅੱਗ ਚਾਰ ਮੰਜ਼ਿਲਾ ਹਸਪਤਾਲ ਦੀ ਦੂਜੀ ਮੰਜ਼ਿਲ 'ਤੇ ਲੱਗੀ। ਇਹ ਅੱਗ ਹਸਪਤਾਲ ਦੇ ਆਈਸੀਯੂ 'ਚ ਲੱਗੀ ਹੈ।
ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ
[caption id="attachment_491733" align="aligncenter"] ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ[/caption]
ਹਾਲਾਂਕਿ 6 ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਦੂਜੇ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਕੋਵਿਡ ਮਰੀਜ਼ਾਂ ਦਾ ਇੱਥੇ ਇਲਾਜ ਚੱਲ ਰਿਹਾ ਸੀ।ਦੱਸਿਆ ਜਾ ਰਿਹਾ ਹੈ ਕਿ ਅੱਗ ਵਿਰਾਰ ਦੇ ਵਿਜੇ ਵੱਲਭ ਹਸਪਤਾਲ ਦੇ ਆਈ.ਸੀ.ਯੂ. ਵਾਰਡ ਵਿਚ ਰਾਤ ਕਰੀਬ 3.30 ਵਜੇ ਲੱਗੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ, ਫਿਲਹਾਲ ਅੱਗ' ਤੇ ਕਾਬੂ ਪਾਇਆ ਗਿਆ ਹੈ।
[caption id="attachment_491731" align="aligncenter"] ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ[/caption]
ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ। ਵਿਜੇ ਵੱਲਭ ਕੋਵਿਡ ਹਸਪਤਾਲ ਦੇ ਅਧਿਕਾਰੀ ਦਿਲੀਪ ਸ਼ਾਹ ਨੇ ਦੱਸਿਆ ਰਾਤ ਤਿੰਨ ਵਜੇ ਏਸੀ 'ਚੋਂ ਅਚਾਨਕ ਅੱਗ ਹੇਠਾਂ ਡਿੱਗੀ। ICU 'ਚ ਅੱਗ ਲੱਗਣ ਨਾਲ 13 ਮਰੀਜ਼ਾਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪ੍ਰਭਾਵਿਤ ਮਰੀਜ਼ਾਂ ਨੂੰ ਨਜ਼ਦੀਕੀ ਹਸਪਤਾਲਾਂ 'ਚ ਤਬਦੀਲ ਕੀਤਾ ਗਿਆ ਹੈ।
[caption id="attachment_491734" align="aligncenter"] ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ[/caption]
ਪੜ੍ਹੋ ਹੋਰ ਖ਼ਬਰਾਂ : ਹਸਪਤਾਲ 'ਚ ਆਕਸੀਜਨ ਲੀਕ ਹੋਣ ਨਾਲ 22 ਮਰੀਜ਼ਾਂ ਦੀ ਹੋਈ ਮੌਤ
ਦੱਸ ਦੇਈਏ ਕਿ 2 ਦਿਨ ਪਹਿਲਾਂ ਹੀ ਮਹਾਰਾਸ਼ਟਰ 'ਚ ਨਾਸਿਕ ਦੇ ਇਕ ਹਸਪਤਾਲ 'ਚ ਆਕਸੀਜਨ ਰਿਸਾਅ ਦੀ ਘਟਨਾ ਕਾਰਨ 24 ਮਰੀਜ਼ਾਂ ਦੀ ਮੌਤ ਹੋ ਗਈ ਸੀ। ਕੁਝ ਤਕਨੀਕੀ ਕਾਰਨਾਂ ਨਾਲ ਆਕਸੀਜਨ ਦਾ ਰਿਸਾਅ ਹੋਇਆ ਸੀ ਤੇ ਇਸਦੀ ਸਪਲਾਈ ਰੁਕਣ ਨਾਲ ਵੈਂਟੀਲੈਟਰ ਬੈੱਡ ਤੇ ਰੱਖੇ ਗਏ ਮਰੀਜ਼ਾਂ ਨੇ ਆਕਸੀਜਨ ਦੀ ਕਮੀ ਕਾਰਨ ਦਮ ਤੋੜ ਦਿੱਤਾ।
-PTCNews