ਪੋਲੀਓ ਰੋਕੂ ਬੂੰਦਾਂ ਦੀ ਜਗ੍ਹਾ ਬੱਚਿਆਂ ਨੂੰ ਪਿਲਾ ਦਿੱਤਾ ਸੈਨੇਟਾਈਜ਼ਰ, 12 ਬੱਚਿਆਂ ਦੀ ਵਿਗੜੀ ਹਾਲਤ
ਮੁੰਬਈ : ਮਹਾਰਾਸ਼ਟਰ ਦੇ ਯਵਤਮਾਲ 'ਚ ਪੋਲੀਓ ਡਰਾਪ ਵੈਕਸੀਨੇਸ਼ਨ 'ਚ ਅਧਿਕਾਰੀਆਂ ਦੀਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਇਕ ਪਿੰਡ ਵਿਚ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਉਣ ਗਈ ਟੀਮ ਨੇ 12 ਬੱਚਿਆਂ ਨੂੰ ਪੋਲੀਓ ਦੀ ਦਵਾਈ ਜਗ੍ਹਾ ਦੋ-ਦੋ ਬੂੰਦਾਂ ਸੈਨੇਟਾਈਜ਼ਰ ਦੀਆਂ ਪਿਆ ਦਿੱਤੀਆਂ ਹਨ। ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ 'ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਤੇ ਹਮਲਾ , ਕੀਤੀ ਫ਼ਾਇਰਿੰਗ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਇਨ੍ਹਾਂ ਸਾਰੇ 12 ਬੱਚਿਆਂ ਨੂੰ ਉਲਟੀਆਂ ਲੱਗ ਗਈਆਂ ਤੇ ਉਨ੍ਹਾਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਬੱਚਿਆਂ ਦੇ ਮਾਪੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ। ਇਹ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਿਹਤ ਮੁਲਾਜ਼ਮਾਂ ਖਿਲਾਫ਼ ਇਸ ਗ਼ਲਤੀ ਲਈ ਕਾਰਵਾਈ ਕੀਤੀ ਜਾਵੇਗੀ। [caption id="attachment_471573" align="aligncenter"] ਪੋਲੀਓ ਰੋਕੂ ਬੂੰਦਾਂ ਦੀ ਜਗ੍ਹਾ ਬੱਚਿਆਂ ਨੂੰ ਪਿਲਾ ਦਿੱਤਾ ਸੈਨੇਟਾਈਜ਼ਰ, 12 ਬੱਚਿਆਂ ਦੀ ਵਿਗੜੀ ਹਾਲਤ[/caption] ਦਰਅਸਲ 'ਚ ਇੱਥੇ 5 ਸਾਲ ਤੋਂ ਘੱਟ ਉਮਰ ਦੇ 12 ਬੱਚਿਆਂ ਨੂੰ ਉਸ ਸਮੇਂ ਹਸਪਤਾਲ 'ਚ ਦਾਖ਼ਲ ਕਰਵਾਉਣਾ ਪੈ ਗਿਆ, ਜਦੋਂ ਸੋਮਵਾਰ ਨੂੰ ਉਨ੍ਹਾਂ ਨੂੰ ਪੋਲੀਓ ਦੀ ਦਵਾਈ ਦੀ ਜਗ੍ਹਾ ਹੈਂਡ ਸੈਨੀਟਾਈਜ਼ਰ ਪਿਲਾ ਦਿੱਤਾ ਗਿਆ। ਯਵਤਮਾਲ ਜ਼ਿਲ੍ਹਾ ਕੌਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਕ੍ਰਿਸ਼ਨਾ ਪਾਂਚਾਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਦਾਖ਼ਲ ਬੱਚੇ ਹੁਣ ਠੀਕ ਹਨ। [caption id="attachment_471571" align="aligncenter"] ਪੋਲੀਓ ਰੋਕੂ ਬੂੰਦਾਂ ਦੀ ਜਗ੍ਹਾ ਬੱਚਿਆਂ ਨੂੰ ਪਿਲਾ ਦਿੱਤਾ ਸੈਨੇਟਾਈਜ਼ਰ, 12 ਬੱਚਿਆਂ ਦੀ ਵਿਗੜੀ ਹਾਲਤ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ 'ਚ ਹੋਵੇਗਾ ਚੱਕਾ ਜਾਮ ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਜੁੜੇ ਤਿੰਨ ਕਰਮੀਆਂ-ਇਕ ਸਿਹਤ ਕਰਮੀ, ਇਕ ਡਾਕਟਰ ਅਤੇ ਇਕ ਆਸ਼ਾ ਵਰਕਰ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 30 ਜਨਵਰੀ ਨੂੰ ਰਾਸ਼ਟਰਪਤੀ ਭਵਨ 'ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਲ 2021 'ਚ ਨੈਸ਼ਨਲ ਪੋਲੀਓ ਇਮਊਨਾਈਜੇਸ਼ਨ ਡਰਾਈਵ ਲਾਂਚ ਕੀਤਾ ਹੈ। -PTCNews