GST 'ਚ ਪਹਿਲੀ ਵਾਰ 10 ਹਜ਼ਾਰ ਦਾ ਅੰਕੜਾ ਪਾਰ : ਵਿੱਤ ਮੰਤਰੀ
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਨੇ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਸੂਬੇ ਵਿਚੋਂ ਮਾਫੀਆ ਰਾਜ ਦਾ ਅੰਤ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਵੀਆਂ ਨੀਤੀਆ ਲਾਗੂ ਕਰਨ ਮਾਲੀਆ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ GST ਵਿਚ ਪਹਿਲੀ ਵਾਰ 10 ਹਜ਼ਾਰ ਦਾ ਅੰਕੜਾ ਪਾਰ ਕੀਤਾ। ਨਵੀਂ ਆਬਕਾਰੀ ਨੀਤੀ ਪੰਜਾਬ ਵਿਚ ਲਿਆਂਦੀ ਗਈ ਜਿਸ ਨਾਲ 1170 ਕਰੋੜ ਰੁਪਏ ਦਾ ਪਹਿਲੀ ਤਿਮਾਹੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋ ਇਕ ਤਰ੍ਹਾਂ ਦੀ ਪਾਲਸੀ ਕੰਮ ਕਰਦੀ ਰਹੀ। ਕੈਪਟਨ ਸਰਕਰ ਦੌਰਾਨ ਸਰਹੱਦੀ ਖੇਤਰ 'ਚ 128 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਸੀ।