ਗਰਮੀ ਦੇ ਚਲਦਿਆਂ ਪੰਜਾਬ ਵਿਚ ਬਿਜਲੀ ਦੀ ਮੰਗ 'ਚ 1,000 ਮੈਗਾਵਾਟ ਦਾ ਵਾਧਾ

By  Jasmeet Singh March 18th 2022 09:05 AM

ਪਟਿਆਲਾ, 18 ਮਾਰਚ: ਸਿਆਲ ਦੇ ਰਵਾਨਾ ਹੋਣ ਮਗਰੋਂ ਤੇ ਗਰਮੀ ਦੇ ਆਗਮਨ ਨਾਲ ਸੂਬੇ 'ਚ ਗਰਮੀ ਦੇ ਪੱਧਰ 'ਚ ਅਚਾਨਕ ਹੀ ਵਾਧਾ ਵੇਖਣ ਨੂੰ ਮਿਲਿਆ ਹੈ ਜਿਸਦੇ ਚਲਦੇ ਹੁਣ ਬਿਜਲੀ ਦੀ ਮੰਗ ਨੇ ਵੀ ਜ਼ੋਰ ਫੜ ਲਿਆ ਹੈ। ਜਿਸਨੂੰ ਵੇਖਦੇ ਕਿਹਾ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਤਕ ਪੰਜਾਬ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Punjab power crisis worsens as Talwandi Sabo Thermal Power Plant reduces generation ਇਹ ਵੀ ਪੜ੍ਹੋ: ਨਸ਼ੀਲੀਆਂ ਗੋਲੀਆਂ ਸਮੇਤ ਇਕ ਮਹਿਲਾ ਕਾਬੂ ਦਸ ਦੇਈਏ ਕਿ ਗਰਮੀਆਂ ਦੇ ਆਉਂਦੇ ਸਾਰ ਹੀ ਸੂਬੇ 'ਚ ਬਿਜਲੀ ਦੀ ਮੰਗ 'ਚ 1,000 ਮੈਗਾਵਾਟ ਦੇ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਦੂਜੇ ਪਾਸੇ ਕੋਲੇ ਦੀ ਕਮੀ ਨਾਲ ਜੂਝ ਰਹੇ ਪੰਜਾਬ ਦੇ ਥਰਮਲ ਪਲਾਂਟ ਕਰਕੇ ਲੋਕਾਂ ਦੀ ਚਿੰਤਾਵਾਂ ਵੀ ਵੱਧ ਗਈਆਂ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਬਣਾਂਵਾਲੀ ਸਥਿਤ ਤਲਵੰਡੀ ਸਾਬੋ ਥਰਮਲ ਪਲਾਂਟ 'ਚ ਕੋਲੇ ਦੀ ਕਮੀ ਕਰਕੇ ਇੱਕ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ। ਇਸੀ ਦੇ ਨਾਲ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪੂਰੀ ਸਮਰੱਥਾ ਨਾਲ ਚਲਦੇ ਬਾਕੀ ਦੇ 2 ਯੂਨਿਟ ਵੀ ਬੰਦ ਹੋਣ ਦੀ ਕਗਾਰ 'ਤੇ ਹਨ। ਜੇਕਰ ਗੱਲ ਕਰੀਏ ਪਵਿੱਤਰ ਸ਼ਹਿਰ ਸ੍ਰੀ ਗੋਇੰਦਵਾਲ ਸਾਹਿਬ ਸਥਿੱਤ ਜੀਵੀਕੇ ਥਰਮਲ ਪਲਾਂਟ ਦੀ ਤਾਂ ਉੱਥੇ ਵੀ ਕੋਲਾ ਮੁੱਕਣ ਕਿਨਾਰੇ ਖਲੋਤਾ ਹੈ। ਸੂਤਰਾਂ ਮੁਤਾਬਕ ਉੱਥੇ ਵੀ ਇੱਕ ਯੂਨਿਟ ਬੰਦ ਕਰ ਦਿੱਤਾ ਗਿਆ ਜਦੋਂਕਿ ਦੂਜਾ ਯੂਨਿਟ ਅੱਧੀ ਸਮਰੱਥਾ ਨਾਲ ਚਲਾਇਆ ਜਾ ਰਿਹਾ। ਗਨੀਮਤ ਰਹੀ ਕਿ ਰਾਜਪੁਰਾ ਦੇ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਭੱਖ ਰਹੇ ਹਨ, ਉੱਥੇ ਦੇ ਦੋਵੇਂ ਯੂਨਿਟ ਚੱਲ ਰਹੇ ਹਨ ਪਰ ਹਾਸਿਲ ਜਾਣਕਾਰੀ ਅਨੁਸਾਰ ਉੱਥੇ ਵੀ ਕੋਲੇ ਦੇ ਸਟਾਕ ਦੀ ਗੱਲ ਕਰੀਏ ਤਾਂ ਮਹਿਜ਼ 9 ਦਿਨ ਦਾ ਕੋਲਾ ਹੀ ਬਾਕੀ ਰਹਿ ਗਿਆ ਹੈ ਸਰਕਾਰੀ ਖੇਤਰ ਦੇ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਵੀ ਇੱਕ ਯੂਨਿਟ ਹੀ ਚੱਲ ਰਿਹਾ ਹੈ ਅਤੇ ਉਨ੍ਹਾਂ ਕੋਲ 19 ਦਿਨਾਂ ਦੇ ਕੋਲੇ ਦਾ ਭੰਡਾਰ ਬਚਿਆ ਰਹਿ ਗਿਆ ਹੈ। ਇਸੇ ਤਰੀਕੇ ਰੋਪੜ ਦੇ ਤਿੰਨ ਯੂਨਿਟ ਚੱਲ ਰਹੇ ਹਨ ਅਤੇ 24 ਦਿਨ ਦਾ ਕੋਲੇ ਦਾ ਸਟਾਕ ਉਨ੍ਹਾਂ ਕੋਲ ਮੌਜੂਦ ਹੈ। ਇਹ ਵੀ ਪੜ੍ਹੋ: ਦਿਨ ਦਿਹਾੜੇ ਵਾਪਰੀ ਵੱਡੀ ਲੁੱਟ, ਸੀਸੀਟੀਵੀ 'ਚ ਕੈਦ Farmers Protest Railway tracks , dharna end from the thermal railway tracksਸੂਤਰਾਂ ਅਨੁਸਾਰ ਰੇਲਵੇ ਵੱਲੋਂ ਨਿੱਜੀ ਥਰਮਲ ਪਲਾਂਟਾਂ ਨੂੰ ਰੈਕ ਨਹੀਂ ਮਿਲ ਰਹੇ ਜਿਸ ਕਰਕੇ ਇਨ੍ਹਾਂ ਪਲਾਂਟਾਂ ਨੂੰ ਕੋਲੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਲੋਕਾਂ ਵੱਲੋਂ ਨਵੀਂ ਚੁਣੀ ਗਈ 'ਆਪ' ਦੀ ਸਰਕਾਰ ਇਸ ਸਮਸਿਆ ਨਾਲ ਕਿਵੇਂ ਜੂਝਦੀ ਹੈ ਤੇ ਕਿਵੇਂ ਅਵਾਮ ਨੂੰ ਇਸ ਸਮਸਿਆ ਤੋਂ ਰਾਹਤ ਪ੍ਰਦਾਨ ਕਰੇਗੀ। - ਰਿਪੋਰਟਰ ਗਗਨ ਦੇ ਸਹਿਯੋਗ ਨਾਲ -PTC News

Related Post