ਹਲਦੀ, ਜੋ ਤੁਹਾਡੀ ਸਿਹਤ ਤੰਦਰੁਸਤ ਕਰੇ ਜਲਦੀ

By  Jagroop Kaur October 13th 2020 07:02 PM

ਹਲਦੀ ਜੀ ਹਾਂ ਹਰ ਘਰ 'ਚ ਵਰਤੀ ਜਾਦੀ ਹੈ ..ਇਸ ਤੋਂ ਬਗੈਰ ਸਬਜ਼ੀ ਦਾ ਸਵਾਦ ਅਧੁਰਾ ਲੱਗਦਾ ਹੈ ..ਇਹ ਸਬਜ਼ੀ ਦੀ ਜਾਨ ਹੁੰਦੀ ਹੈ ਪਰ ਅੱਜ ਤੁਹਾਨੁੰ ਇਸ ਦੇ ਹੋਰ ਲਾਭਾ ਦੇ ਬਾਰੇ ਜਾਣੂ ਕਰਵਾਉਦੇ ਹਾਂ ਕਿ ਕਿ ਕਿੰਝ ਇਹ ਸਾਡੇ ਜੀਵਨ ਨੂੰ ਹੋਰ ਵੀ ਲਾਭ ਪਹੁੰਚਾਉਦੀ ਹੈ । ਹਲਦੀ ਦੇ ਔਰਤਾਂ ਦੇ ਲਈ ਬਹੁਤ ਫਾਇਦੇ ਹੈ ਔਰਤਾਂ ਖਾਣਾ ਬਣਾਉਣ ਸਮੇਂ ਮਸਾਲੇ ਦੇ ਫਾਇਦਿਆਂ ਤੋਂ ਅਣਜਾਣ ਹੁੰਦੀਆਂ ਹਨ।Turmeric Health Benefits: 8 Reasons To Eat This Golden Spice - Your Superਦੱਸ ਦਈਏ ਕਿ ਹਲਦੀ 'ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਤੇ ਐਂਟੀ-ਮਾਈਕ੍ਰੋਬਾਇਲ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਬੀਟਾ ਕੈਰੋਟੀਨ, ਐਸਕੋਰਬਿਕ ਐਸਿਡ, ਵਿਟਾਮਿਨ ਸੀ, ਕੈਲਸ਼ੀਅਮ, ਫਾਈਬਰ, ਆਇਰਨ, ਪੋਟਾਸ਼ੀਅਮ, ਜ਼ਿੰਕ ਸਮੇਤ ਹੋਰ ਬਹੁਤ ਸਾਰੇ ਤੱਤ ਹੁੰਦੇ ਹਨ। ਔਰਤਾਂ ਇਸ ਨੂੰ ਮਾਹਵਾਰੀ, ਇਮਿਊਨ ਸਿਸਟਮ, ਗਰਭ ਅਵਸਥਾ ਤੇ ਪੀਸੀਓਡੀ ਵਰਗੀਆਂ ਗੁੰਝਲਦਾਰ ਸਮੱਸਿਆਵਾਂ ਵਿੱਚ ਇਸਤੇਮਾਲ ਕਰ ਸਕਦੀਆਂ ਹਨTurmeric and Diabetes: 10 Ways Turmeric Can Help ਹਲਦੀ ਦੇ ਹੋਰ ਫਾਈਦੇ: ਇਮਿਊਨਿਟੀ ਵਧਾਉਣ ਲਈ: ਹਲਦੀ ਨੂੰ ਚਾਹ ਜਾਂ ਹੋਰ ਪੀਣਯੋਗ ਨਾਲ ਮਿਲਾਇਆ ਜਾਣਾ ਚਾਹੀਦਾ ਹੈ। ਹਰ ਰੋਜ ਭੋਜਨ ਵਿਚ ਹਲਦੀ ਮਿਲਾਉਣ ਤੋਂ ਇਲਾਵਾ ਇਸ ਨੂੰ ਪੀਣ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।Turmeric tea: Benefits and preparationਮਾਹਵਾਰੀ ਦੀ ਸਮੱਸਿਆ ਲਈ: ਮਾਹਵਾਰੀ ਦੀ ਕਿਸੇ ਵੀ ਸਮੱਸਿਆ ਵਿੱਚ ਹਲਦੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਰੀਰ ਦੇ ਦਰਦ ਤੇ ਮੂਡ ਨੂੰ ਰਾਹਤ ਮਿਲਦੀ ਹੈ।Does Taking Turmeric for Inflammation Really Work? – Pain Management Clinic  in Rogers, Bentonville, and Bella Vista, Arkansasਹਾਰਮੋਨਜ਼ ਲਈ: ਵਧਦੀ ਉਮਰ ਦੇ ਨਾਲ ਕੁੜੀਆਂ ਦੇ ਹਾਰਮੋਨਸ ਵਿਗੜਣ ਤੇ ਸਰੀਰ ਵਿੱਚ ਗੈਰ ਜ਼ਰੂਰੀ ਤਬਦੀਲੀਆਂ ਦੀ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਲਦੀ ਦੀ ਵਰਤੋਂ ਕਰਨ ਨਾਲ ਔਰਤਾਂ ਅੰਦਰੂਨੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੀਆਂ ਹਨ।Health Benefits Of Turmeric Milk - सर्दी-खांसी से लेकर पीरियड्स पेन तक,  हल्दी-दूध के ढेरों फायदे - Amar Ujala Hindi News Liveਕਮਰ ਦਰਦ ਤੇ ਹੋਰ ਮੁਸੀਬਤ: ਪਿੱਠ ਦਰਦ ਤੋਂ ਇਲਾਵਾ ਔਰਤਾਂ ਅਕਸਰ ਜੋੜਾਂ ਦੇ ਦਰਦ, ਉੱਠਣ ਤੇ ਬੈਠਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਕਰਦੀਆਂ ਹਨ। ਜੇ ਪ੍ਰਭਾਵਿਤ ਥਾਂ 'ਤੇ ਹਲਦੀ ਦਾ ਪੈਕ ਤਿਆਰ ਕਰਕੇ ਲਾਇਆ ਜਾਂਦਾ ਹੈ, ਤਾਂ ਦਰਦ ਤੋਂ ਆਰਾਮ ਮਿਲਦਾ ਹੈ।Curcumin — Health Benefits, Dosage, Side Effects | Examine.comਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ: ਦੁੱਧ ਚੁੰਘਾਉਣ ਵਾਲੀਆਂ ਔਰਤਾਂ ਅਕਸਰ ਸੋਜ, ਤੰਗੀ ਜਾਂ ਘੱਟ ਦੁੱਧ ਦੀ ਸ਼ਿਕਾਇਤ ਕਰਦੀਆਂ ਹਨ ਪਰ ਹਲਦੀ ਦਾ ਦੁੱਧ ਪੀਣ ਨਾਲ ਜਾਂ ਖਾਣ ਵਿਚ ਹਲਦੀ ਨੂੰ ਸ਼ਾਮਲ ਕਰਕੇ ਇਸ ਸਮੱਸਿਆ ਨੂੰ ਠੀਕ ਕੀਤਾ ਜਾ ਸਕਦਾ ਹੈ।Turmeric: The Key to Inflammatory & Arthritis Pain?ਗਰਭਵਤੀ ਔਰਤਾਂ ਤੇ ਬੱਚਿਆਂ ਲਈ: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੁਕਸਾਨ ਤੋਂ ਬਚਣ ਲਈ ਔਰਤਾਂ ਬੱਚੇਦਾਨੀ ਵਿਚ ਵੱਧ ਰਹੇ ਬੱਚੇ ਪ੍ਰਤੀ ਵਧੇਰੇ ਜਾਗਰੁਕ ਰਹਿੰਦੀਆਂ ਹਨ। ਹਲਦੀ ਗਰਭ ਅਵਸਥਾ ਵਿੱਚ ਲਾਭਦਾਇਕ ਹੁੰਦੀ ਹੈ ਪਰ ਥੋੜ੍ਹੀ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਹ ਮਾਂ ਤੇ ਅਣਜੰਮੇ ਬੱਚੇ ਨੂੰ ਲਾਭ ਦਿੰਦੀ ਹੈ।This ONE spice can cause problems in your pregnancy - Times of India

Related Post