ਤੁਹਾਡੇ ਸੀਨੇ 'ਚ ਧੜਕ ਰਹੇ ਦਿਲ ਬਾਰੇ 10 ਦਿਲਚਸਪ ਤੱਥ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਂਗੇ
Jasmeet Singh
June 20th 2022 02:34 PM
ਦਿਲ ਬਾਰੇ 8 ਦਿਲਚਸਪ ਤੱਥ: ਹੋ ਸਕਦਾ ਹੈ ਕਿ ਤੁਸੀਂ ਅਕਸਰ ਆਪਣੇ ਦਿਲ ਬਾਰੇ ਨਾ ਸੋਚੋ, ਪਰ ਸਾਡੇ ਕੋਲ ਤੁਹਾਡੇ ਦਿਲ ਬਾਰੇ ਕੁਝ ਦਿਲਚਸਪ ਤੱਥ ਹਨ ਜਿਨ੍ਹਾਂ ਨੂੰ ਤੁਸੀਂ ਜ਼ਰੂਰ ਜਾਨਣਾ ਚਾਹੋਗੇ। ਤੁਹਾਡਾ ਦਿਲ ਹੈਰਾਨੀਜਨਕ ਸਮਰੱਥਾ ਦੇ ਕਾਬਿਲ ਹੈ, ਜਿਸਦਾ ਮੁੱਖ ਕੰਮ ਪੂਰੇ ਸਰੀਰ ਵਿੱਚ ਆਕਸੀਜਨ ਵਾਲੇ ਖੂਨ ਦਾ ਸੰਚਾਰ ਕਰਨਾ ਹੈ। ਅਸਲ ਵਿੱਚ ਤੁਸੀਂ ਹੈਰਾਨ ਹੋ ਜਾਵੋਗੇ ਇਹ ਜਾਣ ਕੇ ਕਿ ਤੁਹਾਡੇ ਦਿਲ ਨੂੰ ਜ਼ਿੰਦਾ ਰੱਖਣ ਲਈ ਕਿੰਨੀ ਮਿਹਨਤ ਲੱਗਦੀ ਹੈ।
10 ਚੀਜ਼ਾਂ ਇਹੋ ਜਿਹੀ ਚੀਜ਼ਾਂ ਜੋ ਇਸ ਸ਼ਾਨਦਾਰ ਅੰਗ ਬਾਰੇ ਤੁਸੀਂ ਨਹੀਂ ਜਾਣਦੇ ਹੋਵੋਗੇ। 1. ਤੁਹਾਡਾ ਦਿਲ ਪ੍ਰਤੀ ਦਿਨ 100,000 ਤੋਂ ਵੱਧ ਵਾਰ ਧੜਕਦਾ ਹੈ। 2. ਤੁਹਾਡਾ ਦਿਲ ਹਰ ਮਿੰਟ ਲਗਭਗ 1.5 ਗੈਲਨ ਖੂਨ ਪੰਪ ਕਰਦਾ ਹੈ। ਇੱਕ ਦਿਨ ਦੇ ਦੌਰਾਨ, ਇਹ 2,000 ਗੈਲਨ ਤੋਂ ਵੱਧ ਖੂਨ ਨੂੰ ਸਰੀਰ ਦੇ ਵੱਖ ਵੱਖ ਅੰਗਾਂ ਨੂੰ ਭੇਜਦਾ ਹੈ। 3. ਤੁਹਾਡੇ ਸਰੀਰ ਵਿੱਚ 60,000 ਮੀਲ ਤਾਈਂ ਖੂਨ ਦੀਆਂ ਨਾੜੀਆਂ ਹਨ। ਜਿਨ੍ਹਾਂ ਦੀ ਲੰਬਾਈ ਨੱਪਣ ਲਈ ਤੁਹਾਨੂੰ ਪ੍ਰਿਥਵੀ ਦੇ ਘਟੋਂ ਘੱਟ ਦੋ ਵਾਰ ਜਾਣ ਚੱਕਰ ਮਾਰਨੇ ਪੈਣਗੇ। 4. ਇੱਕ ਔਰਤ ਦੇ ਦਿਲ ਦੀ ਧੜਕਣ ਇੱਕ ਆਦਮੀ ਦੇ ਦਿਲ ਦੀ ਧੜਕਣ ਨਾਲੋਂ ਇੱਕ ਮਿੰਟ ਵਿੱਚ ਲਗਭਗ 8 ਧੜਕਣ ਤੇਜ਼ ਹੁੰਦੀ ਹੈ। 5. ਇੱਕ ਵਯਸਕ ਦਾ ਦਿਲ ਲਗਭਗ 2 ਆਪਸ 'ਚ ਜੁੜੇ ਹੱਥਾਂ ਦੇ ਆਕਾਰ ਦਾ ਹੁੰਦਾ ਹੈ। ਜਦਕਿ ਇੱਕ ਬੱਚੇ ਦਾ ਦਿਲ ਇੱਕ ਮੁੱਠੀ ਦੇ ਆਕਾਰ ਬਰਾਬਰ ਹੁੰਦਾ ਹੈ। 6. ਕੋਰਨੀਆ ਤੋਂ ਇਲਾਵਾ, ਮਨੁੱਖੀ ਸਰੀਰ ਦੇ ਹਰ ਸੈੱਲ ਨੂੰ ਦਿਲ ਤੋਂ ਖੂਨ ਮਿਲਦਾ ਹੈ। 7. ਤੁਹਾਡੇ ਦਿਲ ਦਾ ਸੱਜਾ ਪਾਸਾ ਤੁਹਾਡੇ ਫੇਫੜਿਆਂ ਵਿੱਚ ਖੂਨ ਨੂੰ ਪੰਪ ਕਰਦਾ ਹੈ। ਜਦਕਿ ਤੁਹਾਡੇ ਦਿਲ ਦਾ ਖੱਬਾ ਪਾਸਾ ਤੁਹਾਡੇ ਸਰੀਰ ਰਾਹੀਂ ਖੂਨ ਨੂੰ ਵਾਪਸ ਪੰਪ ਕਰਦਾ ਹੈ। 8. ਹਫ਼ਤੇ ਦੇ ਕਿਸੇ ਵੀ ਦਿਨ ਨਾਲੋਂ ਸੋਮਵਾਰ ਨੂੰ ਵਧੇਰੇ ਦਿਲ ਦੇ ਦੌਰੇ ਆਉਂਦੇ ਹਨ। 9. ਸਰੀਰ ਤੋਂ ਵੱਖ ਹੋਣ 'ਤੇ ਵੀ ਦਿਲ ਧੜਕਦਾ ਰਹਿ ਸਕਦਾ ਹੈ। 10. ਹੱਸਣਾ ਤੁਹਾਡੇ ਦਿਲ ਲਈ ਚੰਗਾ ਹੈ। ਇਹ ਤਣਾਅ ਨੂੰ ਘਟਾਉਂਦਾ ਹੈ ਅਤੇ ਤੁਹਾਡੀ ਇਮਿਊਨ ਸਿਸਟਮ ਨੂੰ ਹੁਲਾਰਾ ਦਿੰਦਾ ਹੈ। -PTC News