Tomato News: ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਟਮਾਟਰ ਦੇ ਭਾਅ ਇੱਕ ਵਾਰ ਫਿਰ ਡਿੱਗ ਗਏ ਹਨ। ਸਬਜ਼ੀ ਮੰਡੀ ਸੋਲਨ ਵਿੱਚ ਵੀਰਵਾਰ ਨੂੰ ਏ ਗ੍ਰੇਡ ਦਾ 25 ਕਿਲੋ ਦਾ ਕਰੇਟ 1,875 ਰੁਪਏ ਵਿੱਚ ਵਿਕਿਆ। ਜਦੋਂ ਟਮਾਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਸਨ ਤਾਂ ਏ ਗ੍ਰੇਡ ਦੇ 25 ਕਿਲੋ ਦੇ ਕਰੇਟ ਦੀ ਕੀਮਤ 5,000 ਰੁਪਏ ਸੀ, ਇਸ ਤੋਂ ਬਾਅਦ ਇਹ 4,000 ਰੁਪਏ, ਫਿਰ 3,000 ਰੁਪਏ, ਫਿਰ 2,500 ਰੁਪਏ ਅਤੇ ਹੁਣ ਇਹ 1,875 ਰੁਪਏ ਤੱਕ ਪਹੁੰਚ ਗਿਆ ਹੈ। ਵੀਰਵਾਰ ਨੂੰ ਆਮ ਟਮਾਟਰ ਦੀ ਕੀਮਤ 625 ਰੁਪਏ ਤੋਂ ਲੈ ਕੇ 1,250 ਰੁਪਏ ਪ੍ਰਤੀ ਕਰੇਟ ਸੀ। ਟਮਾਟਰ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਬਾਵਜੂਦ ਵਪਾਰੀ ਮੰਡੀ ਵਿੱਚ ਕਿਸਾਨਾਂ ਤੋਂ ਮਹਿੰਗੇ ਟਮਾਟਰ ਮਿਲਣ ਦਾ ਹਵਾਲਾ ਦੇ ਕੇ ਮੰਡੀ ਵਿੱਚ 80 ਤੋਂ 140 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚ ਰਹੇ ਹਨ। ਦੂਜੇ ਰਾਜਾਂ ਦੀਆਂ ਸਬਜ਼ੀ ਮੰਡੀਆਂ ਵਿੱਚ ਬੰਗਲੌਰ ਤੋਂ ਟਮਾਟਰਾਂ ਦੀ ਆਮਦ ਨੇ ਰਾਜ ਦੇ ਲਾਲ ਸੋਨੇ ’ਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ 'ਚ ਕੀਮਤਾਂ 'ਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ। 15 ਅਗਸਤ ਤੋਂ ਬਾਅਦ ਨਾਸਿਕ ਤੋਂ ਟਮਾਟਰ ਦੂਜੇ ਰਾਜਾਂ ਦੀਆਂ ਮੰਡੀਆਂ ਵਿੱਚ ਵੀ ਆਉਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ ਕਾਲਕਾ-ਸ਼ਿਮਲਾ ਰਾਸ਼ਟਰੀ ਰਾਜ ਮਾਰਗ ਭਾਰੀ ਵਾਹਨਾਂ ਲਈ ਬੰਦ ਹੋਣ ਕਾਰਨ ਟਮਾਟਰਾਂ ਦੇ ਇੱਕ ਕਰੇਟ 'ਤੇ 500 ਤੋਂ 600 ਰੁਪਏ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਾਰਕੀਟ ਕਮੇਟੀ ਸੋਲਨ ਦੇ ਸਕੱਤਰ ਡਾ: ਰਵਿੰਦਰ ਸ਼ਰਮਾ ਨੇ ਦੱਸਿਆ ਕਿ ਟਮਾਟਰ ਦੇ ਭਾਅ ਹੇਠਾਂ ਆਏ ਹਨ | ਬੰਗਲੌਰ ਅਤੇ ਨਾਸਿਕ ਤੋਂ ਦੂਜੇ ਰਾਜਾਂ ਦੀਆਂ ਮੰਡੀਆਂ ਵਿੱਚ ਟਮਾਟਰ ਦੀ ਆਮਦ ਸ਼ੁਰੂ ਹੋ ਗਈ ਹੈ। ਹਾਲਾਂਕਿ ਇਨ੍ਹਾਂ ਰਾਜਾਂ ਦੇ ਟਮਾਟਰ ਕੁਝ ਸਮਾਂ ਹੀ ਚੱਲਦੇ ਹਨ, ਜਿਸ ਤੋਂ ਬਾਅਦ ਸੂਬੇ ਦੇ ਟਮਾਟਰਾਂ ਦਾ ਚੰਗਾ ਭਾਅ ਮਿਲਣ ਦੀ ਸੰਭਾਵਨਾ ਹੈ।