Punjab News: ਬਰਨਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀਂ ਹੈ। ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਦੌਰਾਨ ਮੁੱਖ ਸ਼ੂਟਰ ਸੁੱਖੀ ਖਾਨ ਜ਼ਖਮੀ ਹੋ ਗਿਆ। ਪੁਲਸ ਨੇ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਸੂਚਨਾ ਏ.ਜੀ.ਟੀ.ਐੱਫ. ਪ੍ਰਮੋਦ ਬਾਨ ਨੇ ਖੁਦ ਦਿੱਤੀ ਹੈ।<iframe src=https://www.facebook.com/plugins/video.php?height=314&href=https://www.facebook.com/ptcnewsonline/videos/631589015739475/&show_text=true&width=560&t=0 width=560 height=429 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ A.G.T.F. ਨੂੰ ਸ਼ਾਰਪ ਸ਼ੂਟਰਾਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਕਾਰਨ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗੈਂਗਸਟਰਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਬਰਨਾਲਾ ਦੇ ਹੰਡਿਆਇਆ ਪੁਲ 'ਤੇ ਐਨਕਾਊਂਟਰ ਕੀਤਾ ਗਿਆ ਹੈ।ਸ਼ਾਰਪ ਸ਼ੂਟਰ ਸੁੱਖੀ ਖਾਨ ਸੰਗਰੂਰ ਦੇ ਪਿੰਡ ਲੌਂਗੋਵਾਲਾ ਦਾ ਰਹਿਣ ਵਾਲਾ ਹੈ। ਸੁੱਖੀ ਖਾਨ ਕਾਫੀ ਸਮੇਂ ਤੋਂ ਲੋੜੀਂਦਾ ਸੀ। ਉਸ ਦੇ ਖ਼ਿਲਾਫ਼ ਜਬਰੀ ਵਸੂਲੀ ਅਤੇ ਹੋਰ ਕਈ ਮਾਮਲੇ ਦਰਜ ਹਨ। ਸੁੱਖੀ ਖਾਨ ਦੇ ਨਾਲ ਫੜੇ ਗਏ ਹੋਰ 3 ਸ਼ੂਟਰਾਂ ਦੇ ਬੰਬੀਹਾ ਗੈਂਗ ਨਾਲ ਸਬੰਧ ਦੱਸੇ ਜਾਂਦੇ ਹਨ।