Har Ghar Tiranga: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਡਿਸਪਲੇ ਤਸਵੀਰ ਯਾਨੀ ਡੀਪੀ ਨੂੰ ਰਾਸ਼ਟਰੀ ਝੰਡੇ ਨਾਲ ਬਦਲਣ। ਦੱਸ ਦਈਏ ਕਿ ਪੀਐੱਮ ਨੇ ਆਪਣੇ ਟਵਿੱਟਰ ਅਕਾਊਂਟ ਦੀ ਡੀਪੀ ਵੀ ਬਦਲ ਦਿੱਤੀ ਹੈ ਅਤੇ ਹੁਣ ਇਸ 'ਤੇ ਤਿਰੰਗਾ ਨਜ਼ਰ ਆ ਰਿਹਾ ਹੈ।<blockquote class=twitter-tweet><p lang=en dir=ltr>In the spirit of the <a href=https://twitter.com/hashtag/HarGharTiranga?src=hash&amp;ref_src=twsrc^tfw>#HarGharTiranga</a> movement, let us change the DP of our social media accounts and extend support to this unique effort which will deepen the bond between our beloved country and us.</p>&mdash; Narendra Modi (@narendramodi) <a href=https://twitter.com/narendramodi/status/1690578185807876096?ref_src=twsrc^tfw>August 13, 2023</a></blockquote> <script async src=https://platform.twitter.com/widgets.js charset=utf-8></script>ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਹਰ ਘਰ ਤਿਰੰਗਾ ਅੰਦੋਲਨ ਦੀ ਭਾਵਨਾ ਵਿੱਚ, ਆਓ ਅਸੀਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਡੀਪੀ ਬਦਲੀਏ ਅਤੇ ਇਸ ਵਿਲੱਖਣ ਕੋਸ਼ਿਸ਼ ਦਾ ਸਮਰਥਨ ਕਰੀਏ, ਜੋ ਸਾਡੇ ਪਿਆਰੇ ਦੇਸ਼ ਅਤੇ ਸਾਡੇ ਵਿਚਕਾਰ ਸਬੰਧ ਨੂੰ ਹੋਰ ਡੂੰਘਾ ਕਰੇਗਾ।ਦੱਸ ਦਈਏ ਕਿ ਇਸ ਸਾਲ 13 ਤੋਂ 15 ਅਗਸਤ ਤੱਕ ਦੇਸ਼ ਭਰ ਵਿੱਚ ‘ਹਰ ਘਰ ਤਿਰੰਗਾ’ ਲਹਿਰ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ ਕਿ ਭਾਰਤੀ ਝੰਡਾ ਆਜ਼ਾਦੀ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਦਾ ਪ੍ਰਤੀਕ ਹੈ।ਉੱਥੇ ਹੀ ਦੂਜੇ ਪਾਸੇ ਇਸ ਵਾਰ ਸੁਤੰਤਰਤਾ ਦਿਵਸ 'ਤੇ ਲਾਲ ਕਿਲੇ 'ਤੇ ਪ੍ਰੋਗਰਾਮ ਕਰਵਾਇਆ ਜਾਵੇਗਾ। ਜਿਸ ਦਾ ਹਿੱਸਾ 1700 ਵਿਸ਼ੇਸ਼ ਮਹਿਮਾਨ ਹੋਣਗੇ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਨੂੰ ਸੁਣਨ ਲਈ ਬੁਲਾਏ ਗਏ 1,700 ਵਿਸ਼ੇਸ਼ ਮਹਿਮਾਨਾਂ ਵਿੱਚ ਜਲ ਜੀਵਨ ਮਿਸ਼ਨ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਅੰਮ੍ਰਿਤ ਸਰੋਵਰ ਯੋਜਨਾ ਅਤੇ ਕੇਂਦਰੀ ਵਿਸਟਾ ਪ੍ਰੋਜੈਕਟ ਵਰਗੇ ਵੱਖ-ਵੱਖ ਪ੍ਰਮੁੱਖ ਪ੍ਰੋਗਰਾਮਾਂ ਨਾਲ ਜੁੜੇ ਲੋਕ ਸ਼ਾਮਲ ਹਨ।ਇਹ ਵੀ ਪੜ੍ਹੋ: Himachal Pradesh Weather News: ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦਾ ਕਹਿਰ ਜਾਰੀ; ਮੌਸਮ ਵਿਭਾਗ ਨੇ ਫਲੈਸ਼ ਫਲੱਡ ਅਲਰਟ ਜਾਰੀ ਕੀਤਾ