Punjab News: NRI ਦੀ ਮਾਤਾ ਦਾ ਕਤਲ ਕਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੀ ਟੀਮ ਇੰਸਪੈਕਟਰ ਸ਼ਮਿੰਦਰ ਸਿੰਘ, ਏਐੱਸਆਈ ਅਵਤਾਰ ਸਿੰਘ ਤੇ ਹੌਲਦਾਰ ਜਸਪਿੰਦਰ ਸਿੰਘ ਨੇ ਮੁੱਖ ਮੁਲਜ਼ਮ ਰਾਮ ਦੁਗਰ ਰਾਹੁਲ ਨੂੰ ਬਿਹਾਰ ਪੁਲਸ ਦੇ ਸਾਂਝੇ ਓਪਰੇਸ਼ਨ ਦੌਰਾਨ ਜ਼ਿਲ੍ਹਾ ਮਦੁਬਨੀ ਤੋਂ ਗ੍ਰਿਫਤਾਰ ਕੀਤਾ ਹੈ। ਇਸ ਦੇ ਸਾਥੀ ਅਮਰੀਕ ਸਿੰਘ ਨੂੰ ਰਾਜਪੁਰਾ ਤੋ ਗਿਰਫ਼ਤਾਰ ਕੀਤਾ ਗਿਆ।ਐੱਸਐੱਸਪੀ ਅਨੁਸਾਰ ਦੋਵੇਂ ਮੁਲਜ਼ਮ ਰੰਗ ਰੋਗਨ ਦਾ ਕੰਮ ਕਰਦੇ ਹਨ, ਕਰੀਬ 5-6 ਮਹੀਨੇ ਪਹਿਲਾਂ ਭੇਡਵਾਲ ਝੁੱਗੀਆਂ ਵਿਖੇ ਰਣਧੀਰ ਕੌਰ ਦੇ ਘਰ ਰੰਗ ਕਰਨ ਆਏ ਸੀ। ਰਣਧੀਰ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋ ਇੱਕ ਕਈ ਸਾਲ ਤੋਂ ਜਰਮਨੀ ਰਹਿੰਦਾ ਹੈ ਤੇ ਦੂਸਰਾ ਮੋਹਾਲੀ ਪ੍ਰੋਪਰਟੀ ਦਾ ਕੰਮ ਕਰਦਾ ਹੈ। ਰਣਧੀਰ ਕੌਰ ਘਰ ਵਿੱਚ ਜ਼ਿਆਦਾਤਰ ਇਕੱਲੀ ਰਹਿੰਦੀ ਸੀ। ਘਰ ਵਿੱਚ ਰੰਗ ਦਾ ਕੰਮ ਕਰਦਿਆਂ ਮੁਲਜਮਾਂ ਨੇ ਸਾਰਾ ਭੇਦ ਪਾਇਆ ਅਤੇ 2 ਅਗਸਤ ਨੂੰ ਲੁੱਟ ਦੀ ਵਾਰਦਾਤ ਦੀ ਯੋਜਨਾ ਬਣਾਈ। ਲੁੱਟ ਕਰਨ ਆਏ ਰਾਮ ਤੇ ਅਮਰੀਕ ਨੇ ਰਣਧੀਰ ਕੌਰ ਦਾ ਸਿਰਹਾਣੇ ਨਾਲ ਗਲਾ ਘੁੱਟਿਆ ਅਤੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ।ਰਣਧੀਰ ਕੌਰ ਦੇ ਗਲ, ਬਾਹਾਂ ਤੇ ਕੰਨਾਂ 'ਚ ਪਾਏ ਸੋਨੇ ਦੇ ਗਹਿਣੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਥਾਣਾ ਤੇ ਸੀ ਆਈ ਏ ਪੁਲਿਸ ਟੀਮਾਂ ਨੇ ਵੱਖ ਵੱਖ ਪੱਖ ਤੋਂ ਜਾਂਚ ਕਰਦਿਆਂ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ।