Pakistan Bus Fire: ਪਾਕਿਸਤਾਨ ਵਿੱਚ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰਿਆ ਜਦੋ ਇੱਕ ਬੱਸ ’ਚ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਿਕ ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ’ਚ 16 ਲੋਕਾਂ ਦੀ ਮੌਤ ਹੋ ਗਈ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਹਾਦਸੇ ਦਾ ਸ਼ਿਕਾਰ ਹੋਈ ਇਸ ਬੱਸ 'ਚ ਕੁੱਲ 40 ਲੋਕ ਸਵਾਰ ਸੀ। ਸੜਦੀ ਹੋਈ ਬੱਸ ਦੀ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਭਿਆਨਕ ਅੱਗ ਨਿਕਲਦੀ ਦਿਖਾਈ ਦੇ ਰਹੀ ਹੈ। ਇਸ ਹਾਦਸੇ 'ਚ 7 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।ਮੀਡੀਆ ਰਿਪੋਰਟਾਂ ਦੀ ਮੁਤਾਬਿਕ ਪੁਲਿਸ ਦਾ ਕਹਿਣਾ ਹੈ ਕਿ ਜਿਸ ਬੱਸ ਨੂੰ ਅੱਗ ਲੱਗੀ ਉਹ ਰਾਜਧਾਨੀ ਇਸਲਾਮਾਬਾਦ ਤੋਂ ਕਰਾਚੀ ਜਾ ਰਹੀ ਸੀ। ਦੂਜੇ ਪਾਸੇ ਰਾਹਤ ਅਤੇ ਬਚਾਅ ਕਾਰਜ 'ਚ ਜੁਟੀ ਟੀਮ ਮੁਤਾਬਕ ਇਹ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਪਿੰਡੀ ਭੱਟੀਆਂ ਨੇੜੇ ਪੁੱਜੀ। ਇੱਥੇ ਪੁੱਜਦੇ ਹੀ ਬੱਸ ਨੂੰ ਭਿਆਨਕ ਅੱਗ ਲੱਗ ਗਈ। ਬੱਸ ਵਿੱਚੋਂ ਉੱਚੀਆਂ-ਉੱਚੀਆਂ ਅੱਗਾਂ ਉੱਠ ਰਹੀਆਂ ਸਨ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ 'ਚ ਪੂਰੀ ਬੱਸ ਸੜ ਕੇ ਸੁਆਹ ਹੋ ਗਈ।ਇਹ ਵੀ ਪੜ੍ਹੋ: Army Vehicle Accident: ਲੱਦਾਖ 'ਚ ਵਾਪਰਿਆ ਵੱਡਾ ਹਾਦਸਾ, ਨਦੀ 'ਚ ਡਿੱਗੀ ਫੌਜ ਦੀ ਗੱਡੀ