Himachal Weather Update: ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦਾ ਕਹਿਰ ਜਾਰੀ ਹੈ। ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਇਮਾਰਤਾਂ ਦੇ ਡਿੱਗਣ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਦੱਸ ਦਈਏ ਕਿ ਹੁਣ ਕੁੱਲੂ ਵਿੱਚ ਵੀ ਕੁਦਰਤੀ ਆਫ਼ਤ ਦੇਖਣ ਨੂੰ ਮਿਲੀ। ਜਿੱਥੇ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਇਮਾਰਤਾਂ ਢਹਿ ਢੇਰੀ ਹੋ ਗਈ। 
#WATCH | Himachal Pradesh: Several buildings collapsed due to landslides in Anni town of Kullu district. 
(Visuals confirmed by police) pic.twitter.com/MjkyuwoDuJ
— ANI (@ANI) August 24, 2023
 <script async src=https://platform.twitter.com/widgets.js charset=utf-8></script>ਦੱਸ ਦਈਏ ਕਿ ਕੁੱਲੂ ਜ਼ਿਲ੍ਹੇ ਦੇ ਐਨੀ 'ਚ 8 ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਹਨ। ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਸੀ। ਆਨੀ ਬੱਸ ਸਟੈਂਡ ਦੀਆਂ ਦੋ ਹੋਰ ਇਮਾਰਤਾਂ ਨੇ ਆਪਣੀ ਸਥਿਤੀ ਬਦਲ ਲਈ ਹੈ ਅਤੇ ਕਿਸੇ ਵੇਲੇ ਵੀ ਢਹਿ ਢੇਰੀ ਹੋ ਸਕਦੀ ਹੈ, ਜਦਕਿ 2 ਤੋਂ 3 ਹੋਰ ਇਮਾਰਤਾਂ ਵੀ ਖਤਰੇ ਵਿੱਚ ਹਨ।ਕਾਬਿਲੇਗੌਰ ਹੈ ਕਿ ਇਸ ਵਾਰ ਮਾਨਸੂਨ ਨੇ ਪਹਾੜਾਂ ਵਿੱਚ ਤਬਾਹੀ ਮਚਾਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਹੋਰ ਇਲਾਕਿਆਂ 'ਚ ਭਾਰੀ ਮੀਂਹ ਕਾਰਨ 23 ਮਕਾਨ ਢਹਿ-ਢੇਰੀ ਹੋ ਗਏ, ਜਦਕਿ 108 ਨੂੰ ਨੁਕਸਾਨ ਪਹੁੰਚਿਆ। ਇਕੱਲੇ ਸ਼ਿਮਲਾ ਸ਼ਹਿਰ ਵਿੱਚ ਹੀ 25 ਤੋਂ ਵੱਧ ਘਰ ਅਸੁਰੱਖਿਅਤ ਹੋ ਗਏ। ਇਸ ਕਾਰਨ 55 ਤੋਂ ਵੱਧ ਪਰਿਵਾਰਾਂ ਨੂੰ ਕਿਸੇ ਹੋਰ ਥਾਂ 'ਤੇ ਤਬਦੀਲ ਕਰ ਦਿੱਤਾ ਗਿਆ ਹੈ। ਸੂਬੇ ਭਰ 'ਚ ਭਾਰੀ ਮੀਂਹ, ਹੜ੍ਹਾਂ, ਜ਼ਮੀਨ ਖਿਸਕਣ ਅਤੇ ਜ਼ਮੀਨ ਖਿਸਕਣ ਕਾਰਨ ਇਸ ਮਾਨਸੂਨ 'ਚ 2255 ਘਰ ਤਬਾਹ ਹੋ ਗਏ ਹਨ, ਜਦਕਿ 9865 ਘਰ ਨੁਕਸਾਨੇ ਗਏ ਹਨ।ਇਹ ਵੀ ਪੜ੍ਹੋ: Himachal Weather: ਹਿਮਾਚਲ ਵਿੱਚ ਹੋ ਰਹੀ ਬਰਾਸਤ ਬਣੀ ਮੁਸੀਬਤ; ਸੜਕਾਂ ਬੰਦ, 3 ਲੋਕਾਂ ਦੀ ਮੌਤ, 8 ਲਾਪਤਾ