Hockey Player Major Dhyan Chand : ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ ਜਨਮ ਦਿਵਸ ਹੈ। ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਬਾਦ ਦੇ ਇਕ ਰਾਜਪੂਤ ਘਰਾਣੇ ਵਿਚ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ ਨੂੰ ਭਾਰਤ ਦੇ ਰਾਸ਼ਟਰੀ ਖੇਡ ਦਿਨ ਦੇ ਰੂਪ `ਚ ਮਨਾਇਆ ਜਾਂਦਾ ਹੈ। ਹਾਕੀ ਦੇ ਜਾਦੂਗਰ' ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਨਾਂਅ ਤੋਂ ਹਰ ਕੋਈ ਵਾਕਿਫ਼ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਦੇਸ਼ ਦੀ ਮਾਂ ਖੇਡ ਹਾਕੀ ਨੂੰ ਉੱਚ ਬੁਲੰਦੀਆਂ 'ਤੇ ਪਹੁੰਚਾਇਆ ਸੀ। ਉਹ ਭਾਰਤੀ ਹਾਕੀ ਟੀਮ ਦੇ ਇਕ ਮਹਾਨ ਖਿਡਾਰੀ ਰਹੇ ਸਨ।ਦੱਸ ਦਈਏ ਕਿ 29 ਅਗਸਤ 2023 ਨੂੰ 'ਹਾਕੀ ਦੇ ਜਾਦੂਗਰ' ਮੇਜਰ ਧਿਆਨਚੰਦ ਦੀ 118ਵੀਂ ਜਯੰਤੀ ਹੈ। 29 ਅਗਸਤ, 1905 ਨੂੰ ਇਲਾਹਾਬਾਦ ਵਿੱਚ ਜਨਮੇ ਧਿਆਨ ਚੰਦ ਦੇ ਜਨਮ ਦਿਨ 'ਤੇ ਦੇਸ਼ ਵਿੱਚ ਹਰ ਸਾਲ 29 ਅਗਸਤ ਨੂੰ ਖੇਡ ਦਿਵਸ ਮਨਾਇਆ ਜਾਂਦਾ ਹੈ।ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੇਜਰ ਧਿਆਨ ਚੰਦ ਮੇਜਰ ਧਿਆਨ ਚੰਦ ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਸੀ ਜਿਸਨੂੰ ਖੇਡ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭਾਰਤ ਦੇ ਇਲਾਹਾਬਾਦ ਵਿੱਚ ਪੈਦਾ ਹੋਏ, ਮੇਜਰ ਧਿਆਨ ਚੰਦ ਨੂੰ ਹਾਕੀ ਦੇ ਖੇਤਰ ਵਿੱਚ ਆਪਣੇ ਬੇਮਿਸਾਲ ਹੁਨਰ ਲਈ ਜਾਣਿਆ ਜਾਂਦਾ ਸੀ ਜਿਸ ਕਾਰਨ ਉਨ੍ਹਾਂ ਨੂੰ ਦਿ ਵਿਜ਼ਰਡ ਜਾਂ ਦ ਮੈਜਿਸ਼ੀਅਨ ਦਾ ਉਪਨਾਮ ਮਿਲਿਆ।ਤਿੰਨ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੇ ਤਿੰਨ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਦੀ ਮੌਜੂਦਗੀ ਵਿੱਚ ਟੀਮ ਨੇ ਹਰ ਵਾਰ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ 1928, 1932 ਅਤੇ 1936 ਓਲੰਪਿਕ ਵਿੱਚ ਕਮਾਲ ਕੀਤੇ ਸਨ। ਵਿਰੋਧੀ ਟੀਮ ਉਨ੍ਹਾਂ ਦੀ ਗੋਲ ਕਰਨ ਦੀ ਸਮਰੱਥਾ ਅੱਗੇ ਬੇਵੱਸ ਨਜ਼ਰ ਆਉਂਦੀ ਸੀ। ਧਿਆਨ ਚੰਦ ਨੇ ਸੰਯੁਕਤ ਪ੍ਰਾਂਤ ਦੀ ਟੀਮ ਲਈ ਫੀਲਡ ਹਾਕੀ ਖੇਡੀ, ਜਿੱਥੋਂ ਉਨ੍ਹਾਂ ਨੂੰ 1928 ਦੇ ਐਮਸਟਰਡਮ ਓਲੰਪਿਕ ਲਈ ਗਈ ਭਾਰਤੀ ਟੀਮ ਲਈ ਖੇਡਣ ਲਈ ਚੁਣਿਆ ਗਿਆ। ਹਿਟਲਰ ਨੇ ਕੀਤੀ ਸੀ ਇਹ ਪੇਸ਼ਕਸ਼ ਹਿਟਲਰ ਨੇ ਖੁਦ ਧਿਆਨਚੰਦ ਨੂੰ ਜਰਮਨ ਫੌਜ ਵਿੱਚ ਵੱਡੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਭਾਰਤ ਵਿੱਚ ਹੀ ਰਹਿਣਾ ਪਸੰਦ ਕੀਤਾ।ਖੇਡ ਰਤਨ ਪੁਰਸਕਾਰ ਖੇਡ ਰਤਨ ਪੁਰਸਕਾਰ ਦੇਸ਼ ਵਿਚ ਧਿਆਨ ਚੰਦ ਦੇ ਨਾਂ 'ਤੇ ਦਿੱਤਾ ਜਾਂਦਾ ਹੈ। ਪਹਿਲਾਂ ਇਸਦਾ ਨਾਮ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਸੀ, ਪਰ 2021 ਵਿੱਚ ਇਸ ਪੁਰਸਕਾਰ ਦਾ ਨਾਮ ਬਦਲ ਕੇ ਭਾਰਤ ਦੇ ਮਹਾਨ ਖਿਡਾਰੀ ਦੇ ਨਾਮ ਉੱਤੇ ਰੱਖਿਆ ਗਿਆ।ਇਹ ਵੀ ਪੜ੍ਹੋ: ਟਰੱਸਟ ਵੱਲੋਂ ਸ਼ਰਧਾਲੂਆਂ ਨੂੰ ਇਸ ਤਾਰੀਖ਼ ਤੋਂ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਬੇਨਤੀ, ਜਾਣੋ ਕਿਉਂ?