Asia Cup 2023: ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪੰਜ ਦਿਨ ਪਹਿਲਾਂ ਸ਼੍ਰੀਲੰਕਾ ਟੀਮ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਸ ਦੇ ਚਾਰ ਕ੍ਰਿਕਟਰ ਸੱਟ ਅਤੇ ਕੋਰੋਨਾ ਦੀ ਪਕੜ ਕਾਰਨ ਆਗਾਮੀ ਵਨਡੇ ਏਸ਼ੀਆ ਕੱਪ ਤੋਂ ਬਾਹਰ ਹੋ ਸਕਦੇ ਹਨ। ਦੱਸ ਦਈਏ ਕਿ ਏਸ਼ੀਆ ਕੱਪ 30 ਅਗਸਤ ਤੋਂ ਸ਼ੁਰੂ ਹੋਵੇਗਾ। ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਹੋਣਗੇ। ਟੂਰਨਾਮੈਂਟ ਦੇ ਚਾਰ ਮੈਚ ਪਾਕਿਸਤਾਨ ਵਿੱਚ ਅਤੇ ਨੌਂ ਸ੍ਰੀਲੰਕਾ ਵਿੱਚ ਹੋਣੇ ਹਨ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦੁਸਮੰਥਾ ਚਮੀਰਾ ਅਤੇ ਲੈੱਗ ਸਪਿਨਰ ਵਾਨਿੰਦੂ ਹਸਾਰੰਗਾ ਜ਼ਖਮੀ ਹੋ ਗਏ ਹਨ, ਜਦਕਿ ਕੁਸਲ ਪਰੇਰਾ ਅਤੇ ਅਵਿਸ਼ਕਾ ਫਰਨਾਂਡੋ ਕੋਰੋਨਾ ਪੀੜਤ ਹੋਏ ਹਨ। ਦੁਸਮੰਥਾ ਚਮੀਰਾ ਨੂੰ ਹਾਲ ਹੀ ਵਿੱਚ ਲੰਕਾ ਪ੍ਰੀਮੀਅਰ ਲੀਗ (LPL) ਦੌਰਾਨ ਮੋਢੇ ਦੀ ਸੱਟ ਲੱਗ ਗਈ ਸੀ। ਟੀਮ ਦਾ ਅਹਿਮ ਸਪਿਨ ਆਲਰਾਊਂਡਰ ਹਸਾਰੰਗਾ ਵੀ ਸੱਟ ਤੋਂ ਪਰੇਸ਼ਾਨ ਹੈ। ਉਨ੍ਹਾਂ ਨੂੰ ਐਲਪੀਐਲ ਦੇ ਫਾਈਨਲ ਵਿੱਚ ਸੱਟ ਲੱਗ ਗਈ ਸੀ ਅਤੇ ਉਹ ਏਸ਼ੀਆ ਕੱਪ ਦੇ ਸ਼ੁਰੂਆਤੀ ਦੋ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਦੂਜੇ ਪਾਸੇ ਬੱਲੇਬਾਜ਼ ਪਰੇਰਾ ਅਤੇ ਫਰਨਾਂਡੋ ਦੀ ਕੋਵਿਡ-19 ਰਿਪੋਰਟ ਪਾਜ਼ੀਟਿਵ ਆਈ ਹੈ। ਸ਼੍ਰੀਲੰਕਾ ਟੀਮ ਪ੍ਰਬੰਧਨ ਨੇ ਕਿਹਾ ਕਿ ਜਦੋਂ ਦੋਵਾਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਵੇਗੀ ਤਾਂ ਹੀ ਉਨ੍ਹਾਂ ਨੂੰ ਟੀਮ 'ਚ ਵਾਪਸ ਲਿਆ ਜਾਵੇਗਾ।ਇਹ ਵੀ ਪੜ੍ਹੋ: ਮੁੜ ਤੋਂ ਪਿਤਾ ਬਣੇ ਯੁਵਰਾਜ ਸਿੰਘ; ਪਤਨੀ ਹੇਜ਼ਲ ਕੀਚ ਨੇ ਧੀ ਨੂੰ ਦਿੱਤਾ ਜਨਮ