ਮਾਸਕ ਪਾਉਣ ਨੂੰ ਲੈ ਕੇ ਵਿਵਾਦ ਤੋਂ ਬਾਅਦ ਹੋਈ ਗੋਲੀਬਾਰੀ, ਮਹਿਲਾ ਕੈਸ਼ੀਅਰ ਦੀ ਮੌਤ
ਡੇਕੇਟਰ: ਅਮਰੀਕਾ ਦੇ ਡੇਕੇਟਰ ਵਿਚ ਅਟਲਾਂਟਾ ਇਲਾਕੇ ਵਿਚ ਇੱਕ ਸੁਪਰਮਾਰਕੀਟ ਵਿਚ ਮਾਸਕ ਪਹਿਨਣ ਨੂੰ ਲੈ ਕੇ ਹੋਏ ਵਿਵਾਦ ਦੇ ਬਾਅਦ ਗੋਲੀਬਾਰੀ ਦੀ ਘਟਨਾ ਵਿਚ ਇੱਕ ਦੁਕਾਨ ਦੀ ਕੈਸ਼ੀਅਰ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਪੜੋ ਹੋਰ ਖਬਰਾਂ: ਹੱਕ ਮੰਗਦੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ‘ਤੇ ਪੁਲਿਸ ਦਾ ਲਾਠੀਚਾਰਜ, ਡੀਟੀਐੱਫ ਵਲੋਂ ਸਖਤ ਨਿਖੇਧੀ
ਡੇਕਾਲਬ ਕਾਊਂਟੀ ਦੀ ਸ਼ੈਰਿਫ ਮੇਲੋਡੀ ਮੈਡਾਕਸ ਨੇ ਸੋਮਵਾਰ ਨੂੰ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਡੇਕੇਟਰ ਵਿਚ ਸਾਊਥ ਡੇਕਾਲਬ ਮਾਲ ਵਿਚ ਬਿੱਗ ਬੀਅਰ ਸੁਪਰਮਾਰਕੇਟ ਦੇ ਅੰਦਰ ਹੋਈ। ਘਟਨਾ ਵੇਲੇ ਕਈ ਲੋਕ ਸੁਪਰਮਾਰਕੀਟ ਵਿਚ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿਚ ਇੱਕ ਮਹਿਲਾ ਕੈਸ਼ੀਅਰ ਦੀ ਮੌਤ ਹੋ ਗਈ।
ਪੜੋ ਹੋਰ ਖਬਰਾਂ: ਇਨ੍ਹਾਂ ਸੂਬਿਆਂ ‘ਚ ਪੁਲਿਸ ਵਿਭਾਗ ਦੀਆਂ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
ਮੈਡਾਕਸ ਨੇ ਇੱਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਉਸ ਦੌਰਾਨ ਅਸਲ ਵਿਚ ਕੀ ਹੋਇਆ, ਮੈਂ ਇਸ ਬਾਰੇ ਸਪੱਸ਼ਟ ਨਹੀਂ ਹਾਂ ਪਰ ਦੱਸਿਆ ਜਾਂਦਾ ਹੈ ਕਿ ਮਾਸਕ ਪਹਿਨਣ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸਦੇ ਬਾਅਦ ਵਿਅਕਤੀ ਨੇ ਆਪਣੀ ਬੰਦੂਕ ਕੱਢੀ ਅਤੇ ਕੈਸ਼ੀਅਰ ਨੂੰ ਗੋਲੀ ਮਾਰ ਦਿੱਤੀ।
ਪੜੋ ਹੋਰ ਖਬਰਾਂ: ਸੋਮਾਲੀਆ ਦੇ ਮਿਲਟਰੀ ਸਿਖਲਾਈ ਕੇਂਦਰ ਉੱਤੇ ਆਤਮਘਾਤੀ ਹਮਲਾ, 15 ਹਲਾਕ
ਉਨ੍ਹਾਂ ਨੇ ਦੱਸਿਆ ਕਿ ਦੁਕਾਨ ਦੀ ਸੁਰੱਖਿਆ ਲਈ ਪਾਰਟ ਟਾਈਮ ਕੰਮ ਕਰਨ ਵਾਲੇ ਇੱਕ ‘ਰਿਜ਼ਰਵ ਡਿਪਟੀ’ ਨੇ ਇਸਦੇ ਜਵਾਬ ਵਿਚ ਗੋਲੀ ਚਲਾਈ ਜਿਸ ਵਿਚ ਡਿਪਟੀ ਅਤੇ ਸ਼ੱਕੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਡਿਪਟੀ ਦੀ ਹਾਲਤ ਸਥਿਰ ਹੈ ਅਤੇ ਸ਼ੱਕੀ ਦੀ ਹਾਲਤ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ।
-PTC News