ਅਮਰੀਕਾ ਦੀ ਵਾਲਮਾਰਟ ਕੰਪਨੀ 'ਚ ਕੰਮ ਕਰਦੇ ਕੈਸ਼ੀਅਰਾਂ ਨੂੰ ਲੱਗੀਆਂ ਮੌਜਾਂ, ਕੰਪਨੀ ਦਵੇਗੀ 65 ਮਿਲੀਅਨ ਡਾਲਰ !!
ਅਮਰੀਕਾ ਦੀ ਵਾਲਮਾਰਟ ਕੰਪਨੀ 'ਚ ਕੰਮ ਕਰਦੇ ਕੈਸ਼ੀਅਰਾਂ ਨੂੰ ਲੱਗੀਆਂ ਮੌਜਾਂ, ਕੰਪਨੀ ਦਵੇਗੀ 65 ਮਿਲੀਅਨ ਡਾਲਰ !! ਕੈਲੀਫੋਰਨੀਆ: ਵਾਲਮਾਰਟ ਵੱਲੋਂ ਕੈਲੀਫੋਰਨੀਆ 'ਚ ਆਪਣੇ ਸਟੋਰਾਂ 'ਚ ਕੰਮ ਕਰਦੇ ਮੌਜੂਦਾ ਅਤੇ ਪੁਰਾਣੇ 1 ਲੱਖ ਤੋਂ ਵੱਧ ਕੈਸ਼ੀਅਰਾਂ ਨੂੰ 65 ਮਿਲੀਅਨ ਡਾਲਰ ਹਰਜ਼ਾਨੇ ਵਜੋਂ ਦਿੱਤੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਹਰਜ਼ਾਨਾ ਇਸ ਲਈ ਦਿੱਤਾ ਜਾ ਰਿਹਾ ਹੈ ਕਿਉਕਿ ਕਿ ਇਹਨਾਂ ਕੈਸ਼ੀਅਰਾਂ ਨੇ ਵਾਲਮਾਰਟ ਖਿਲਾਫ ਕੇਸ ਕੀਤਾ ਸੀ ਕਿ ਓਹਨਾਂ ਨੂੰ ਲੰਮਾ ਸਮਾਂ ਵਾਲਮਾਰਟ ਦੇ ਸਟੋਰਾਂ 'ਚ ਕੈਸ਼ ਕਾਊਂਟਰਾਂ 'ਤੇ ਕੰਮ ਕਰਦਿਆਂ ਬੈਠਣ ਨੂੰ ਕੁਰਸੀ ਨਹੀਂ ਦਿੱਤੀ ਜਾ ਰਹੀ। ਹੋਰ ਪੜ੍ਹੋ: ਇਸ ਸਕੂਲ ਨੇ ਕਈ ਘੰਟਿਆਂ ਤੱਕ ਕੁਰਸੀ ਨਾਲ ਬੰਨ੍ਹ ਕੇ ਰੱਖਿਆ ਬੱਚਾ ਦਰਅਸਲ ਕੈਲੀਫੋਰਨੀਆ ਦੇ ਕਾਨੂੰਨ ਅਨੁਸਾਰ ਜਿੱਥੇ ਜ਼ਰੂਰਤ ਹੋਵੇ ਅਤੇ ਕੰਮ ਇਜਾਜ਼ਤ ਦੇਵੇ ਉੱਥੇ ਮੁਲਾਜ਼ਮ ਨੂੰ ਕੁਰਸੀ ਦੇਣੀ ਮਾਲਕ ਦਾ ਫਰਜ਼ ਹੈ। ਵਾਲਮਾਰਟ ਨੇ ਹਾਲਾਂਕਿ ਇਸ ਪੂਰੇ ਮਾਮਲੇ 'ਚ ਆਪਣੀ ਗਲਤੀ ਤਾਂ ਨਹੀਂ ਮੰਨੀ ਪਰ ਅਦਾਲਤ ਤੋਂ ਬਾਹਰ ਇਸ ਸਮਝੌਤੇ ਨੂੰ ਮਨਜ਼ੂਰ ਕਰ ਲਿਆ ਹੈ। ਇਸ ਤੋਂ ਪਹਿਲੋਂ ਅਜਿਹੇ ਕੇਸਾਂ 'ਚ ਬੈਂਕ ਆਫ ਅਮਰੀਕਾ, ਜੇ.ਪੀ. ਮੋਰਗਨ, ਹੋਮ ਡੀਪੋ ਸਣੇ ਅੱਧੀ ਦਰਜਨ ਤੋਂ ਵੱਧ ਕੰਪਨੀਆਂ ਮੁਲਾਜ਼ਮਾਂ ਨਾਲ ਸਮਝੌਤੇ ਕਰ ਚੁੱਕੀਆਂ ਹਨ। —PTC News