Wed, Apr 2, 2025
Whatsapp

ਅਮਰੀਕਾ ਦੇ ਇੱਕ ਸਕੂਲ 'ਚ ਗੋਲੀਬਾਰੀ, ਸਹਿਮੇ ਵਿਦਿਆਰਥੀ, 1 ਦੀ ਮੌਤ, 7 ਜ਼ਖਮੀ

Reported by:  PTC News Desk  Edited by:  Jashan A -- May 08th 2019 09:59 AM
ਅਮਰੀਕਾ ਦੇ ਇੱਕ ਸਕੂਲ 'ਚ ਗੋਲੀਬਾਰੀ, ਸਹਿਮੇ ਵਿਦਿਆਰਥੀ, 1 ਦੀ ਮੌਤ, 7 ਜ਼ਖਮੀ

ਅਮਰੀਕਾ ਦੇ ਇੱਕ ਸਕੂਲ 'ਚ ਗੋਲੀਬਾਰੀ, ਸਹਿਮੇ ਵਿਦਿਆਰਥੀ, 1 ਦੀ ਮੌਤ, 7 ਜ਼ਖਮੀ

ਅਮਰੀਕਾ ਦੇ ਇੱਕ ਸਕੂਲ 'ਚ ਗੋਲੀਬਾਰੀ, ਸਹਿਮੇ ਵਿਦਿਆਰਥੀ, 1 ਦੀ ਮੌਤ, 7 ਜ਼ਖਮੀ,ਕੋਲੋਰਾਡੋ: ਅਮਰੀਕਾ ਦੇ ਸੂਬੇ ਕੋਲੋਰਾਡੋ ਦੇ ਇਕ ਹਾਈ ਸਕੂਲ 'ਚ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 1 ਵਿਦਿਆਰਥੀ ਦੀ ਮੌਤ ਗਈ, ਜਦਕਿ 7 ਹੋਰ ਵਿਦਿਆਰਥੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। [caption id="attachment_292594" align="aligncenter" width="300"]america ਅਮਰੀਕਾ ਦੇ ਇੱਕ ਸਕੂਲ 'ਚ ਗੋਲੀਬਾਰੀ, ਸਹਿਮੇ ਵਿਦਿਆਰਥੀ, 1 ਦੀ ਮੌਤ, 7 ਜ਼ਖਮੀ[/caption] ਹੋਰ ਪੜ੍ਹੋ:ਪਾਣੀਪੱਤ ਦੇ “ਦ ਮਿਲੇਨੀਅਮ” ਸਕੂਲ ‘ਚ 9 ਸਾਲ ਦੀ ਬੱਚੀ ਨਾਲ ਛੇੜਛਾੜ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਦੁਪਹਿਰ 1.50 ਵਜੇ ਸਟੈਮ ਸਕੂਲ ਹਾਈਲੈਂਡ ਰੈਂਚ 'ਚ ਗੋਲੀਬਾਰੀ ਹੋਈ। ਮੌਕੇ 'ਤੇ ਪੁੱਜੀ ਪੁਲਿਸ ਨੇ ਦੋ ਸ਼ੱਕੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਸ਼ੱਕੀਆਂ 'ਚੋਂ ਇੱਕ ਨਾਬਾਲਗ ਤੇ 1 ਬਾਲਗ ਹੈ। ਹੋਰ ਪੜ੍ਹੋ:ਇੱਕ ਵਾਰ ਫਿਰ ਰਿਸ਼ਤੇ ਹੋਏ ਤਾਰ-ਤਾਰ, ਛੋਟੀ ਭੈਣ ਨੇ ਕੀਤਾ ਵੱਡੀ ਦਾ ਘਰ ਬਰਬਾਦ, ਜਾਣੋ ਮਾਮਲਾ [caption id="attachment_292595" align="aligncenter" width="300"]america ਅਮਰੀਕਾ ਦੇ ਇੱਕ ਸਕੂਲ 'ਚ ਗੋਲੀਬਾਰੀ, ਸਹਿਮੇ ਵਿਦਿਆਰਥੀ, 1 ਦੀ ਮੌਤ, 7 ਜ਼ਖਮੀ[/caption] ਅਜੇ ਤਕ ਗੋਲੀਬਾਰੀ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।ਸਕੂਲ ਦੇ ਬਾਹਰ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਦੀ ਭੀੜ ਇਕੱਠੀ ਹੋ ਗਈ ਸੀ ਤੇ ਬਹੁਤ ਸਾਰੇ ਮਾਪੇ ਰੋ ਰਹੇ ਸਨ। ਪੁਲਿਸ ਨੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। -PTC News


Top News view more...

Latest News view more...

PTC NETWORK