ਅਮਰੀਕਾ 'ਚ ਪੰਜਾਬੀ ਨੌਜਵਾਨ ਨੇ ਕਰਵਾਈ ਬੱਲੇ-ਬੱਲੇ, ਮੈਟਰੋਪੋਲੀਟਨ ਪੁਲਿਸ 'ਚ ਹੋਇਆ ਭਰਤੀ
ਅਮਰੀਕਾ 'ਚ ਪੰਜਾਬੀ ਨੌਜਵਾਨ ਨੇ ਕਰਵਾਈ ਬੱਲੇ-ਬੱਲੇ, ਮੈਟਰੋਪੋਲੀਟਨ ਪੁਲਿਸ 'ਚ ਹੋਇਆ ਭਰਤੀ,ਇੰਡੀਆਨਾ: ਕਹਿੰਦੇ ਹਨ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਨਕੋਦਰ ਦੇ ਪਿੰਡ ਉੱਘੀ (ਜ਼ਿਲਾ ਜਲੰਧਰ) ਨਾਲ ਸਬੰਧਿਤ ਇਕ ਨੌਜਵਾਨ ਨੇ, ਜਿਸ ਨੇ ਅਮਰੀਕਾ ਦੀ ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲਿਸ 'ਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਮਾਣ ਵਧਾ ਦਿੱਤਾ ਹੈ।
ਇਸ ਨੌਜਵਾਨ ਦਾ ਨਾਂ ਅੰਮ੍ਰਿਤਪਾਲ ਸਿੰਘ ਹੈ।ਦੱਸ ਦਈਏ ਕਿ ਇੰਡੀਆਨਾ ਮੈਟਰੋਪੋਲੀਟਨ ਪੁਲਸ 'ਚ ਭਰਤੀ ਹੋਣ ਵਾਲਾ ਪਹਿਲਾ ਪੰਜਾਬੀ ਹੈ।ਪਰਿਵਾਰਿਕ ਮੈਬਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਪੱਕੇ ਤੌਰ 'ਤੇ ਅਮਰੀਕਾ ਗਿਆ ਸੀ।
ਹੋਰ ਪੜ੍ਹੋ:ਅੰਮ੍ਰਿਤਸਰ 'ਚ ਅਣਪਛਾਤਿਆਂ ਨੇ ਦਿਨ-ਦਿਹਾੜੇ ਕਿਸਾਨ 'ਤੇ ਚਲਾਈਆਂ ਗੋਲੀਆਂ, ਹੋਈ ਮੌਤ
ਅਮਰੀਕਾ ਜਾ ਕੇ ਉਸ ਨੇ ਪਹਿਲਾਂ ਕੰਮ ਅਤੇ ਫਿਰ ਅੰਮ੍ਰਿਤਪਾਲ ਨੇ ਪੁਲਸ 'ਚ ਭਰਤੀ ਹੋਣ ਲਈ ਟ੍ਰੇਨਿੰਗ ਲਈ ਅਤੇ ਫਿਰ ਟੈਸਟ ਪਾਸ ਕੀਤਾ।
ਜਿਸ ਤੋਂ ਬਾਅਦ ਉਹ ਇੰਡੀਆਨਾ ਪੁਲਿਸ 'ਚ ਭਰਤੀ ਹੋਇਆ।ਪੂਰੇ ਪਿੰਡ 'ਚ ਵਿਆਹ ਵਰਗਾ ਮਾਹੌਲ ਹੈ ਅਤੇ ਅੰਮ੍ਰਿਤਪਾਲ ਸਿੰਘ ਦੇ ਘਰ ਵਧਾਈ ਦੇਣ ਵਾਲਿਆਂ ਤਾਂਤਾ ਲੱਗਾ ਹੋਇਆ ਹੈ।
-PTC News