ਦਸਤਾਰ ਕਾਰਨ ਸਿੱਖ ਨੌਜਵਾਨ ਨੂੰ ਰੈਸਟੋਰੈਂਟ 'ਚ ਨਹੀਂ ਹੋਣ ਦਿੱਤਾ ਗਿਆ ਦਾਖਲ
ਦਸਤਾਰ ਕਾਰਨ ਸਿੱਖ ਨੌਜਵਾਨ ਨੂੰ ਰੈਸਟੋਰੈਂਟ 'ਚ ਨਹੀਂ ਹੋਣ ਦਿੱਤਾ ਗਿਆ ਦਾਖਲ,ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇੱਕ ਪਗੜੀਧਾਰੀ ਸਿੱਖ ਨੌਜਵਾਨ ਨੂੰ ਰੈਸਟੋਰੈਂਟ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ।
[caption id="attachment_296544" align="aligncenter" width="186"] ਦਸਤਾਰ ਕਾਰਨ ਸਿੱਖ ਨੌਜਵਾਨ ਨੂੰ ਰੈਸਟੋਰੈਂਟ 'ਚ ਨਹੀਂ ਹੋਣ ਦਿੱਤਾ ਗਿਆ ਦਾਖਲ[/caption]
ਹੋਰ ਪੜ੍ਹੋ:ਯੂ.ਕੇ ‘ਚ ਦਰਜਨਾਂ ਬੇਘਰ ਲੋਕਾਂ ਨੂੰ ਸ਼ਾਪਿੰਗ ਸੈਂਟਰ ਤੋਂ ਇੰਝ ਕੱਢਿਆ ਗਿਆ ਬਾਹਰ..!
ਮਿਲੀ ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਗਰੇਵਾਲ ਰਟ ਜੈੱਫਰਸਨ ਸਥਿਤ ਹਾਰਬਰ ਗਿ੍ਲ ਦੇ ਰੈਸਤਰਾਂ 'ਚ ਪਹੁੰਚੇ ਸਨ, ਪਰ ਉਹਨਾਂ ਨੂੰ ਦਸਤਾਰ ਕਰਕੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਉਹ ਅੱਧੀ ਰਾਤ ਨੂੰ ਰੈਸਤਰਾਂ 'ਚ ਆਪਣੇ ਦੋਸਤਾਂ ਨੂੰ ਮਿਲਣ ਗਿਆ ਸੀ।
ਸਟੋਨੀ ਬਰੁਕ ਯੂਨੀਵਰਸਿਟੀ ਵਿਚ ਗ੍ਰੈਜੂਏਸ਼ਨ ਦੇ ਵਿਦਿਆਰਥੀ ਗ੍ਰੇਵਾਲ ਨੇ ਕਿਹਾ ਕਿ ਮੈਂ ਹੈਰਾਨ, ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ। ਇਸ ਤੋਂ ਪਹਿਲਾਂ ਦਸਤਾਰ ਸਜ਼ਾ ਕੇ ਮੈਨੂੰ ਕਿਸੇ ਵੀ ਰੈਸਟੋਰੈਂਟ ਵਿਚ ਸੇਵਾਵਾਂ ਦੇਣ ਜਾਂ ਦਾਖਲ ਹੋਣ ਤੋਂ ਨਹੀਂ ਰੋਕਿਆ ਗਿਆ।
ਹੋਰ ਪੜ੍ਹੋ:ਅੱਤਵਾਦ ਖਿਲਾਫ ਯੂ.ਐੱਨ ‘ਚ ਭਾਰਤ ਦੀ ਵੱਡੀ ਜਿੱਤ, ਮਸੂਦ ਅਜ਼ਹਰ ਅੰਤਰਰਾਸ਼ਟਰੀ ਦਹਿਸ਼ਤਗਰਦ ਘੋਸ਼ਿਤ
[caption id="attachment_296543" align="aligncenter" width="300"]
ਦਸਤਾਰ ਕਾਰਨ ਸਿੱਖ ਨੌਜਵਾਨ ਨੂੰ ਰੈਸਟੋਰੈਂਟ 'ਚ ਨਹੀਂ ਹੋਣ ਦਿੱਤਾ ਗਿਆ ਦਾਖਲ[/caption]
'ਨਿਊਯਾਰਕ ਪੋਸਟ' ਅਨੁਸਾਰ ਗੁਰਵਿੰਦਰ ਨੇ ਰੈਸਤਰਾਂ ਦੇ ਮੈਨੇਜਰ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਧਰਮ ਅਨੁਸਾਰ ਉਸ ਦਾ ਦਸਤਾਰ ਸਜਾਉਣਾ ਜ਼ਰੂਰੀ ਹੈ ਪ੍ਰੰਤੂ ਉਸ ਨੇ ਇਕ ਨਾ ਮੰਨੀ।ਗਰੇਵਾਲ ਨੇ ਦੱਸਿਆ ਕਿ ਪੋਰਟ ਜੈੱਫਰਸਨ ਦੇ ਮੇਅਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਰੈਸਤਰਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨਗੇ।
-PTC News