ਅਮਰੀਕਾ 'ਚ ਵੱਡੀ ਵਾਰਦਾਤ, ਕਰੋੜਾਂ ਦੇ ਲਾਲਚ 'ਚ ਸਹੇਲੀ ਦਾ ਕੀਤਾ ਕਤਲ
ਅਮਰੀਕਾ 'ਚ ਵੱਡੀ ਵਾਰਦਾਤ, ਕਰੋੜਾਂ ਦੇ ਲਾਲਚ 'ਚ ਸਹੇਲੀ ਦਾ ਕੀਤਾ ਕਤਲ,ਲਾਸ ਏਂਜਲਸ: ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਆਨਲਾਈਨ ਚੈਟਿੰਗ 'ਚ ਹੱਤਿਆ ਲਈ ਵੱਡੀ ਰਕਮ ਦੇਣ ਦੇ ਵਾਅਦੇ 'ਤੇ ਇਕ ਲੜਕੀ ਨੇ ਆਪਣੀ ਸਭ ਤੋਂ ਚੰਗੀ ਸਹੇਲੀ ਦੀ ਹੱਤਿਆ ਕਰ ਦਿੱਤੀ।
ਅਲਾਸਕਾ 'ਚ ਰਹਿਣ ਵਾਲੀ 18 ਸਾਲ ਦੀ ਡੇਨਾਲੀ ਬ੍ਰੇਹਮਰ ਨੂੰ ਇੰਡੀਆਨਾ 'ਚ ਰਹਿਣ ਵਾਲੇ 21 ਸਾਲ ਦੇ ਡੈਰਿਨ ਸ਼ਿਲਮਿਲਰ ਨੇ ਕਿਸੇ ਦੀ ਹੱਤਿਆ ਲਈ 90 ਲੱਖ ਡਾਲਰ (ਕਰੀਬ 62 ਕਰੋੜ ਰੁਪਏ) ਦੇਣ ਦਾ ਵਾਅਦਾ ਕੀਤਾ ਸੀ।
ਹੋਰ ਪੜ੍ਹੋ: ਇੱਕ ਵਾਰ ਫ਼ਿਰ ਪੀ.ਐਮ ਮੋਦੀ ਨੂੰ ਮਿਲੀ ਹੱਤਿਆ ਦੀ ਧਮਕੀ, ਸੁਰੱਖਿਆ ਏਜੰਸੀਆਂ ਚੌਕਸ, ਜਾਣੋ ਪੂਰਾ ਮਾਮਲਾ
ਵੱਡੀ ਰਕਮ ਦੇ ਲਾਲਚ 'ਚ ਡੇਨਾਲੀ ਨੇ ਦੋ ਜੂਨ ਨੂੰ ਆਪਣੇ ਇਕ ਹੋਰ ਨਾਬਾਲਿਗ ਦੋਸਤ ਨਾਲ ਮਿਲ ਕੇ 19 ਸਾਲ ਦੀ ਸਿੰਥੀਆ ਹਾਫਮੈਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਨੇ ਘਟਨਾ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
-PTC News