Wed, Apr 2, 2025
Whatsapp

ਅਮਰੀਕਾ ਦੀ ਦਲੀਲਾਹ ਮੁਹੰਮਦ ਨੇ 400 ਮੀਟਰ ਬਾਧਾ ਦੌੜ 'ਚ 16 ਸਾਲਾ ਵਿਸ਼ਵ ਰਿਕਾਰਡ ਤੋੜਿਆ

Reported by:  PTC News Desk  Edited by:  Jashan A -- July 30th 2019 09:39 AM -- Updated: July 30th 2019 10:43 AM
ਅਮਰੀਕਾ ਦੀ ਦਲੀਲਾਹ ਮੁਹੰਮਦ ਨੇ 400 ਮੀਟਰ ਬਾਧਾ ਦੌੜ 'ਚ 16 ਸਾਲਾ ਵਿਸ਼ਵ ਰਿਕਾਰਡ ਤੋੜਿਆ

ਅਮਰੀਕਾ ਦੀ ਦਲੀਲਾਹ ਮੁਹੰਮਦ ਨੇ 400 ਮੀਟਰ ਬਾਧਾ ਦੌੜ 'ਚ 16 ਸਾਲਾ ਵਿਸ਼ਵ ਰਿਕਾਰਡ ਤੋੜਿਆ

ਅਮਰੀਕਾ ਦੀ ਦਲੀਲਾਹ ਮੁਹੰਮਦ ਨੇ 400 ਮੀਟਰ ਬਾਧਾ ਦੌੜ 'ਚ 16 ਸਾਲਾ ਵਿਸ਼ਵ ਰਿਕਾਰਡ ਤੋੜਿਆ,ਨਵੀਂ ਦਿੱਲੀ: ਅਮਰੀਕਾ ਦੀ ਦੋੜਾਕ ਦਲੀਲਾਹ ਮੁਹੰਮਦ ਨੇ 400 ਮੀਟਰ ਦੌੜ 'ਚ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਉਹਨਾਂ ਨੇ USA ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਔਰਤਾਂ ਦੀ 400 ਮੀਟਰ ਬਾਧਾ ਦੌੜ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਦਲੀਲਾਹ ਨੇ ਚੈੰਪਿਅਨਸ਼ਿਪ ਦੇ ਅੰਤਮ ਦਿਨ 52.20 ਸੈਕਿੰਡ ਦੇ ਸਮਾਂ ਨਾਲ ਨਵਾਂ ਰਿਕਾਰਡ ਕਾਇਮ ਕੀਤਾ। ਤੁਹਾਨੂੰ ਦੱਸ ਦੇਈਏ ਕਿ 29 ਸਾਲ ਦੀ ਦਲੀਲਾਹ ਨੇ ਯੂਲੀਆ ਪੇਚੋਨਕੀਨਾ ਵੱਲੋਂ 2003 'ਚ ਬਣਾਏ ਗਏ ਰਿਕਾਰਡ ਨੂੰ 0.14 ਸੈਕਿੰਡ ਦੇ ਅੰਤਰ ਨਾਲ ਤੋੜ ਦਿੱਤਾ। ਰੀਓ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੀ ਦਲੀਲਾਹ ਨੇ ਚੌਥੇ ਲੇਨ 'ਚ ਸ਼ੁਰੂਆਤ ਕਰਦੇ ਹੋਏ ਨਵਾਂ ਰਿਕਾਰਡ ਬਣਾਇਆ। https://twitter.com/USC_Athletics/status/1155640282936778752?s=20 ਹੋਰ ਪੜ੍ਹੋ: ਹਿਮਾ ਦਾਸ ਨੇ ਰਚਿਆ ਇਤਿਹਾਸ , ਇਸ ਮਹੀਨੇ 'ਚ ਜਿੱਤਿਆ 5ਵਾਂ ਗੋਲਡ ਮੈਡਲ ਮੀਡੀਆ ਰਿਪੋਰਟਾਂ ਮੁਤਾਬਕ ਦੋ ਹਫ਼ਤੇ ਪਹਿਲਾਂ ਟਰੇਨਿੰਗ ਦੇ ਦੌਰਾਨ ਡਿੱਗਣ ਵਾਲੀ 29 ਸਾਲਾ ਦਲੀਲਾਹ ਮੁਹੰਮਦ ਨੇ ਆਪਣੀ ਇਸ ਕਾਮਯਾਬੀ 'ਤੇ ਕਾਫੀ ਖੁਸ਼ੀ ਜਾਹਰ ਕੀਤੀ ਹੈ। ਉਹਨਾਂ ਕਿਹਾ ਕਿ "ਮੈਂ ਬਹੁਤ ਹੈਰਾਨ ਹਾਂ "। -PTC News


Top News view more...

Latest News view more...

PTC NETWORK